Home / Breaking / ਆਹ ਸਰਦਾਰ ਮੁੰਡੇ ਸਪੈਸ਼ਲ ਤਰਸੇਮ ਜੱਸੜ ਕੋਲ ਚਾਹ ਪੀਂਣ ਗਏ ਪਰ ਦੇਖੋ ਕੀ ਹੋਇਆ ..

ਆਹ ਸਰਦਾਰ ਮੁੰਡੇ ਸਪੈਸ਼ਲ ਤਰਸੇਮ ਜੱਸੜ ਕੋਲ ਚਾਹ ਪੀਂਣ ਗਏ ਪਰ ਦੇਖੋ ਕੀ ਹੋਇਆ ..

ਉਏ ਭੋਲਿਓ, ਜਾਣਾ ਹੀ ਸੀ ਤਾਂ ਇਹੀ Bag ਚਕ ਕੇ ਅਮ੍ਰਿਤਸਰ ਜਾਂਦੇ ਤੇ 4 ਦਿਨ ਹਰਿਮੰਦਰ ਸਾਹਿਬ ਸੇਵਾ ਕਰ ਕੇ ਆਉਂਦੇ। ਚਾਹ ਪਾਣੀ ਪ੍ਰਸ਼ਾਦੇ ਖੀਰਾਂ ਦੇ ਗੱਫੇ ਤਾਂ ਮਿਲਣੇ ਹੀ ਸੀ ,,,,,,, ਨਾਲ ਰੂਹ ਨੂੰ ਅਨੰਦ ਤੇ ਸਕੂਨ ਵੀ ਮਿਲਣਾ ਸੀ। ਬੜਾ ਦੁੱਖ ਹੁੰਦਾ ਆਪਣੇ ਭਰਾਵਾਂ ਦੀ ਅਕਲ ਨੂੰ ਸੁੰਨਾਂ ਹੁੰਦਾ ਦੇਖ ਕੇ, ਵਾਹਿਗੁਰੂ ਤੁਸੀਂ ਹੀ ਭਲੀ ਕਰੋ।70ਵੇਂ ਦਹਾਕੇ ਤੋਂ ਸ਼ੁਰੂ ਹੋਈ ਪੰਜਾਬੀਆਂ ਦੇ ਖ਼ੂਨ ਦੀ ਹੋਲੀ ਲਗਭਗ ਦੋ ਦਹਾਕੇ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਆਪਣੇ ਰੰਗ ਵਿੱਚ ਰੰਗਦੀ ਰਹੀ। ਪੰਜਾਬੀਆਂ ਨੇ ਆਪਣਾ ਇੰਨਾ ਨੁਕਸਾਨ ਕਰਵਾ ਲਿਆ ਕਿ ਉਸ ਦੀ ਪੂਰਤੀ ਸੰਭਵ ਨਹੀਂ। ਜਵਾਨ ਕੜੀਆਂ ਵਰਗੇ ਨੌਜਵਾਨਾਂ ਤੋਂ ਲੈ ਕੇ ਬੱਚੇ, ਬਜ਼ੁਰਗ, ਮਾਵਾਂ, ਭੈਣਾਂ ਸਭ ਕੁਝ ਇਸ ਖ਼ੂਨ ਦੀ ਹੋਲੀ ਦੀ ਭੇਂਟ ਚੜ੍ਹ ਗਿਆ। ,,,,,,, ਇੱਕ ਸਮੇਂ ਪੰਜਾਬ ਸੁੰਨਸਾਨ ਮਸਾਣਾਂ ਦੀ ਤਰ੍ਹਾਂ ਨਜ਼ਰ ਆਉਣ ਲੱਗਿਆ। ਪੰਜਾਬ ਦੀ ਜਨਤਾ ਨੇ ਆਪਣੇ ਘਰ ਘਾਟ ਗੁਆ ਮਾਸੂਮ ਬੱਚਿਆਂ ਅਤੇ ਆਪਣੇ ਜਿਗਰ ਦੇ ਟੋਟੇ ਆਪਣੀਆ ਅੱਖਾਂ ਦੇ ਮੂਹਰੇ ਜਿਉਂਦੇ ਜਲਦੇ ਦੇਖੇ। ਖੂਨ ਦੀਆਂ ਨਦੀਆਂ ਵਹਿੰਦੀਆਂ ਰਹੀਆਂ। ਰਾਤ ਨੂੰ ਨਹਿਰਾਂ ਦੇ ਕੰਢੇ ਪੰਜਾਬ ਦੀ ਜੁਆਨੀ ਦੇ ਸਿਵੇ ਬਲਦੇ ਰਹੇ। ਪੰਜਾਬ ਨੂੰ ਸਿਵਿਆਂ ਦੇ ਰੂਪ ਵਿੱਚ ਤਬਦੀਲ ਕੀਤਾ ਜਾਣ ਲੱਗਾ। ਇੱਜਤਾਂ, ਆਬਰੂ ਸਮੇਤ ਸਭ ਕੁਝ ਗੁਆ ਮਾਵਾਂ ਭੈਣਾਂ ਕੋਮਾ ਵਿੱਚ ਚਲੀਆਂ ਗਈਆਂ। ਇਹ ਸਭ ਕੁਝ ਦਾ ਕਾਰਨ ਇੱਕ ਗਹਿਰੀ ਸਾਜਿਸ਼ ਸੀ ਜਾਂ ਆਪਣਿਆਂ ਦੀਆਂ ਕੀਤੀਆਂ ਗਲਤੀਆਂ ਦਾ ਕੁਝ ਹਿੱਸਾ ਸੀ ਤੇ ਉਸ ਦੇ ਨਤੀਜੇ ਸਾਰੇ ਪੰਜਾਬੀਆਂ ਨੂੰ ਭੁਗਤਣੇ ਪਏ। ਹਾਲੇ ਵੀ ਮੰਨਣ ਨੂੰ ਕੋਈ ਵੀ ਧਿਰ ਤਿਆਰ ਨਹੀਂ।। ਦੋਸ਼ ਇੱਕ ਦੂਜੇ ਦੇ ਸਿਰ ਅੱਜ ਵੀ ਗੱਜ ਵੱਜ ਕੇ ਲਗਾਏ ਜਾਂਦੇ ਹਨ। ਸਮਾਂ ਬੀਤਦਾ ਗਿਆ, 90ਵੇਂ ਦਹਾਕੇ ਦੇ ਸ਼ੁਰੂ ਹੁੰਦਿਆਂ ਹੀ ਇੱਕ ਵਰਗ ਦਾ ਰੱਜਵਾਂ ਘਾਣ ਹੋਣ ਤੋਂ ਬਾਅਦ ਹਾਲਾਤ ਕੁਝ ਬਦਲਣ ਲੱਗੇ। ਸ਼ਾਇਦ ਪੰਜਾਬੀ ਕਿਸੇ ਗਹਿਰੇ ਜ਼ਖ਼ਮ ਦੀ ਤਰ੍ਹਾਂ ਅੰਬ ਚੁੱਕੇ ਸਨ ਤੇ ਕੁਝ ਬਦਲਾਅ ਚਾਹੁੰਦੇ ਸਨ ,,,,,,,,, । ਪੰਜਾਬੀਆਂ ਦੀਆਂ ਅੱਖਾਂ ਕਿਸੇ ਸੁਨਹਿਰੀ ਯੁੱਗ ਦੀ ਭਾਲ ਕਰਦੀਆਂ ਸਨ। ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਫਿਰ ਇੱਕ ਦਿਨ ਐਸਾ ਆਇਆ। ਜ਼ਖ਼ਮਾਂ ਤੋਂ ਅੰਬ ਚੁੱਕੇ ਪੰਜਾਬੀਆਂ ਨੂੰ ਮਨੋਰੰਜਨ ਦੇ ਨਾਂਅ ਥੱਲੇ ਐਸਾ ਜ਼ਹਿਰ ਪਰੋਸਿਆ ਜਾਣ ਲੱਗਾ ਕਿ ਸਾਰੇ ਪੰਜਾਬ ਦੀ ਧਰਤੀ ਨੂੰ ਹੀ ਉਸ ਜ਼ਹਿਰ ਦੇ ਆਦੀ ਕਰਨ ਦੀਆਂ ਵਿਊਂਤਾਂ ਬਣਨ ਲੱਗੀਆਂ। ਸ਼ੁਰੂ ਸ਼ੁਰੂ ਵਿੱਚ ਇਹ ਗੱਲ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਮਿੱਠਾ ਜ਼ਹਿਰ ਇੱਕ ਦੂਜੇ ਅੱਤਵਾਦ ਦੇ ਰਾਹੀਂ ਪੰਜਾਬ ਦੀ ਜੁਆਨੀ ਨੂੰ ਬਰਬਾਦੀ ਦੇ ਰਸਤੇ ‘ਤੇ ਧੱਕੇਗਾ। ਅੱਜ ਤੋਂ ਇੱਕ-ਡੇਢ੍ਹ ਦਹਾਕਾ ਪਿੱਛੇ ਨਿਗਾਹ ਮਾਰੀਏ ਤੇ ਗਹੁ ਨਾਲ ਵਾਚੀਏ ਤਾਂ ਸਾਡੇ ਪੱਲੇ ਬਚਿਆ ਹੀ ਕੱਖ ਨਈਂ। ਪੰਜਾਬ ਦੀ ਜੁਆਨੀ ਨੂੰ ਉਹ ਹਰ ਕਿਹੜੀ ਭੈੜੀ ਆਦਤ ਹੈ ਜਿਹੜੀ ਇਸ ਮਨੋਰੰਜਨ ਦੇ ਨਾਂ ਥੱਲੇ ਨਾ ਪਰੋਸੀ ਗਈ ਹੋਵੇ।Image result for punjabi singer ਪੰਜਾਬੀ ਗਾਇਕੀ ਦੇ ਝੰਡੇ ਥੱਲੇ ਕੁਝ ਪੈਸੇ ਦੇ ਭੁੱਖੇ ਤੇ ਸ਼ੋਹਰਤ ਦੇ ਮਾਰੇ ਲੋਕਾਂ ਵੱਲੋਂ ਸਾਡੀ ਜੁਆਨੀ ਨੂੰ ਉਹ ਕੁਝ ਪਰੋਸਿਆ ਗਿਆ ਜਿਸ ਦੀ ਕਲਪਣਾ ਵੀ ਇੱਕ ਸੁਪਨਾ ਸੀ। ਕਹਿੰਦੇ ਨੇ ਗਰਮ ਖ਼ੂਨ ਗਲਤ ਆਦਤਾਂ ਛੇਤੀ ਗ੍ਰਹਿਣ ਕਰਦਾ ਏ, ਬਿਲਕੁੱਲ ਸੱਚ ਹੋ ਨਿਬੜਿਆ। ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ‘ਤੇ ਸਾਰੇ ਆਲਮ ਦਾ ਝੁਕਾਅ ਹੋਰ ਪਾਸਿਆਂ ਤੋਂ ਮੋੜਨ ਦੇ ਲਈ ਸਿਰਫ਼ ਤੇ ਸਿਰਫ਼ ਇੱਕ ਲੱਚਰ ਅੱਤਵਾਦ ‘ਤੇ ਕੇਂਦਰਤ ਕਰਨ ਦੇ ਲਈ ਕੁਝ ਲੋਕਾਂ ਵੱਲੋਂ ਸਾਰੀ ਤਾਕਤ ਝੋਕ ਦਿੱਤੀ ਗਈ। ਜਰਾ ਗੌਰ ਨਾਲ ਸੋਚੋ। ਅੱਜ ਲੱਚਰ ਅੱਤਵਾਦ ਤੋਂ ਕਿਹੜਾ ਕਾਲਜ, ਕਿਹੜਾ ਬਸ ਅੱਡਾ, ਜਾਂ ਕਿਹੜਾ ਗਲੀ ਮੁਹੱਲਾ ਬਚਿਆ ਹੈ। ਕਾਲਜ ਆਸ਼ਕੀ ਦੇ ਅੱਡੇ ਬਣ ਚੁੱਕੇ ਨੇ। ਹਰ, ਘਰ, ਹਰ ਪੈਲਸ, ਹਰ ਗੱਡੀ ਇਸ ਲੱਚਰ ਅੱਤਵਾਦ ਦੀ ਭੇਟ ਚੜ੍ਹ ਚੁੱਕੀ ਹੈ। ਸ਼ਾਮ ਹੁੰਦਿਆਂ ਹੀ ਜੁਆਨੀ ਠੇਕਿਆਂ ਦੁਆਲੇ ਲੱਚਰ ਗਾਇਕਾਂ ਦੀ ਨਕਲ ਕਰਦੀ ਏ। Image result for punjabi singerਵੱਡੀਆਂ-ਵੱਡੀਆਂ ਗੱਡੀਆਂ ਵਿੱਚ ਉੱਚੀ ਉੱਚੀ ਲੱਚਰ ਗੀਤ ਆਮ ਸੁਣੇ ਜਾ ਸਕਦੇ ਨੇ। ਜਦ ਹਰ ਥਾਂ ਪੰਜਾਬ ਦੀ ਜਵਾਨੀ ਨੂੰ ਰਸਤੇ ਤੋਂ ਭੜਕਾਉਣ ਦੇ ਯਤਨ ਕੀਤੇ ਜਾਣ ਤਾਂ ਰੱਬ ਹੀ ਰਾਖਾ। ਸਿਤਮ ਦੀ ਗੱਲ ਇਹ ਹੈ ਕਿ ਇੱਕ ਗੀਤ ਜਿਸ ਦੇ ਬੋਲ ਨੇ ‘ਉਹ ਮੇਰੀ ਲੁੱਕ ‘ਤੇ ਮਰਦੀ ਸੀ, ਮੈਂ ਉਹਦੇ ਲੱਕ ‘ਤੇ ਮਰਦਾ ਸੀ’ ਜਿਹੇ ਘਟੀਆ ਬੋਲਾਂ ਨੂੰ ਵੀ ਪੰਜਾਬੀ ਗਾਇਕੀ ਆਖਿਆ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਜਾਂਦਿਆਂ ਇੱਕ ਹੋਰ ਸ਼ਖ਼ਸ ਵੱਲੋਂ ਇਹ ਆਖਿਆ ਗਿਆ ਕਿ ‘ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਜੇ ਮਿੱਤਰਾਂ ਦੀ ਹਾਅ ਲੱਗ ਗਈ’। ਇਸ ਵਰਤਾਰੇ ਨੂੰ ਦੇਖ ਕੇ ਇਉਂ ਲੱਗਦਾ ਹੈਕਿ ਜਿਵੇਂ ਪੰਜਾਬੀ ਕਿਸੇ ਹੋਰ ਦੁਨੀਆਂ ਦੇ ਵਾਸੀ ਹੋਣ। ਕਿੰਨੇ ਹੀ ਅਜਿਹੇ ਗੀਤ ਪੰਜਾਬੀਆਂ ਨੂੰ ਪਰੋਸੇ ਗਏ, ਜੋ ਸਾਡੀ ਸੱਭਿਅਤਾ, ਸਾਡੀ ਸੰਸਕ੍ਰਿਤੀ ਤੋਂ ਕੋਹਾਂ ਦੂਰ ਨੇ। ਗਾਇਕੀ ਦੇ ਨਾਮ ‘ਤੇ ਧੀਆਂ ਦੀ ਬੇਇੱਜ਼ਤੀ ਇੱਕ ਸ਼ੁਗਲ ਬਣ ਕੇ ਰਹਿ ਗਿਆ ਹੈ। ਲੱਗਦਾ ਹੈ ਕਿ ਪੰਜਾਬੀਆਂ ਦੀਆਂ ਜਮੀਰਾਂ ਨੂੰ ਇਸ ਲੱਚਰ ਅੱਤਵਾਦ ਨੇ ਮਾਰ ਸੁੱਟਿਆ ਹੈ। ਇੱਕ ਮਾਂ ਆਪਣੀ ਜੁਆਨ ਹੋ ਰਹੀ ਧੀ ਨੂੰ ਕਿਵੇਂ ਸੁਰੱਖਿਅਤ ਰੱਖ ਸਕੇਗੀ, ਇਹ ਸੁਆਲ ਮੂੰਹ ਅੱਡੀਂ ਖੜ੍ਹਾ ਹੈ। ਕਿਉਂਕਿ ਜਿਸ ਦੇਸ਼ ਅੰਦਰ ਉਸ ਦੇ ਮਰਦ ਹੀ ਅਪੰਗ ਹੋ ਜਾਣ ਤਾਂ ਮਾਵਾਂ ਧੀਆਂ ਦਾ ਕੀ ਬਣੂ ? ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਅਤੇ ਦੁਆਬਾ ਦੇ ਵਿੱਚ ਕੀਤੇ ਸਰਵੇਖਣਾਂ ‘ਤੇ ਜਿਹੜੀ ਦਿਲ ਦਹਿਲਾਉਣ ਵਾਲੀ ਰਿਪੋਰਟ ਸਾਹਮਣੇ ਆਈ ਹੈ, ਉਸ ਨੂੰ ਪੜ੍ਹ ਸੁਣ ਸ਼ਾਇਦ ਸਾਰਿਆਂ ਦੀ ਸੋਚ ਦੇ ਥਮ੍ਹਲੇ ਹਿੱਲ ਜਾਣ। ਉਸ ਸਰਵੇ ਦੀ ਰਿਪੋਰਟ ਅਨੁਸਾਰ ਤਿੰਨਾਂ ਖੇਤਰਾਂ ਦੇ 240 ਪਿੰਡਾਂ ਦੀ ਜੇਕਰ ਗੱਲ ਕਰੀਏ ,,,,,,,, ਤਾਂ ਉੱਥੋਂ ਦੀ ਜੁਆਨੀ ਨੂੰ ਕਤਲ, ਬਲਾਤਕਾਰ, ਲੁੱਟਮਾਰ ਜਿਹੀਆਂ ਸਾਰੀਆਂ ਹੀ ਅਲਾਮਤਾਂ ਮੁਹੱਈਆ ਕਰਵਾਉਣ ਲਈ ਲੱਚਰ ਗਾਇਕੀ 50 ਫ਼ੀਸਦੀ ਜਿੰਮੇਵਾਰ ਹੈ। ਪੰਜਾਬ ਦੇ ਕੁਝ ਵਧੀਆ ਗਾਇਕਾਂ ਅਤੇ ਬੁੱਧੀਜੀਵੀਆਂ ਅਨੁਸਾਰ ਜੇਕਰ ਇਸ ਲੱਚਰ ਅੱਤਵਾਦ ਨੂੰ ਨਾ ਰੋਕਿਆ ਗਿਆ ਤਾਂ ਇਹ ਅੱਤਵਾਦ ਦਾ ਨੁਕਸਾਨ ਦੋ ਦਹਾਕੇ ਪਹਿਲਾਂ ਪੰਜਾਬੀਆਂ ਦੇ ਹੋਏ ਨੁਕਸਾਨ ਤੋਂ ਕਿਤੇ ਜ਼ਿਆਦਾ ਹੋਵੇਗਾ ਕਿਉਂਕਿ ਇਸ ਦਾ ਅਸਰ ਸਿੱਧਾ ਪੰਜਾਬੀਆਂ ਦੀਆਂ ਜ਼ਮੀਰਾਂ ਨੂੰ ਡੰਗਦਾ ਏ। ਅੱਧਿਓਂ ਵੱਧ ਪੰਜਾਬੀਆਂ ਦੀਆਂ ਜ਼ਮੀਰਾਂ ‘ਤੇ ਤਾਂ ਇਹ ਆਪਣਾ ਅਸਰ ਦਿਖਾ ਚੁੱਕਿਆ ਹੇ। ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਤਾਂ ਪੈਲਸਾਂ ਦਾ ਹਾਲ, ਕਾਲਜਾਂ ਦੇ ਗੇਟ, ਬਸਾਂ ਦੇ ਅੰਦਰ ਦਾ ਦ੍ਰਿਸ਼ ਅਤੇ ਚੈਨਲਾਂ ‘ਤੇ ਝਾਤੀ ਮਾਰ ਲਵੋ। ਕਮਾਦ ਦੇ ਖੇਤ ਵਿੱਚੋਂ ਗਿੱਦੜ ਦੇ ਹਵਾਕਣ ਵਰਗੀਆਂ ਅਵਾਜਾਂ ਸਾਨੂੰ ਆਮ ਸੁਣਨ ਨੂੰ ,,,,,,,,, ਮਿਲ ਜਾਣਗੀਆਂ। ਅੱਜ ਪੰਜਾਬੀਆਂ ਦੇ ਹੱਸਦੇ ਚਿਹਰੇ ਵੀ ਕਿਸੇ ਘੁਣ ਦਾ ਸ਼ਿਕਾਰ ਜਾਪਦੇ ਨੇ ਅਤੇ ਸਾਡਾ ਸਬਾਬ ਵੀ ਇੱਕ ਵਿਧਵਾ ਦੀ ਜੂਨ ਹੀ ਹੰਢਾ ਰਿਹਾ ਏ। ਕਿਸੇ ਸ਼ਾਇਰ ਨੇ ਕਿਹਾ ਏ ਕਿ ਪਿਛਲੇ ਸਮੇਂ ਦੇ ਅੱਤਵਾਦ ਦੇ ਦੌਰਾਨ ਤਾਂ ਮਾਵਾਂ ਦੇ ਪੁੱਤਰਾਂ ਨੂੰ ਖੇਤਾਂ ਨੂੰ ਪਾਣੀ ਲਾਉਣ ਗਏ ਨੂੰ ਜਨਾਬ ਨੇ ਆਪਣਾ ਸ਼ਿਕਾਰ ਬਣਾ ਲਿਆ। ਪਰ ਅੱਜ ਕਿਹੜੇ ਜਨਾਬ ਨੂੰ ਅਸੀਂ ਦੋਸ਼ ਦੇਵਾਂਗੇ ? ਭਾਵੇਂ ਕੁਝ ਵੀਰ ਇਸ ਲੱਚਰ ਅੱਤਵਾਦ ਨੂੰ ਤਰੱਕੀ ਵੀ ਆਖ ਦਿੰਦੇ ਨੇ ਪਰ ਜੇਕਰ ਅਸੀਂ ਸਮੇਂ ਨਾਲੋਂ ਕਈ ਕਦਮ ਅੱਗੇ ਚੱਲ ਕੇ ਤਰੱਕੀ ਕਰਾਂਗੇ ਤਾਂ ਅਸੀਂ ਛੇਤੀ ਹੀ ਵਿਨਾਸ਼ ਵੱਲ ਜਾਵਾਂਗੇ। ਤਰੱਕੀ ਦੇ ਰਸਤੇ ‘ਤੇ ਨਹੀਂ। ਸੋ ਜੇਕਰ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਇਸ ਅੱਤਵਾਦ ਦੀ ਭੇਟ ਚੜ੍ਹਣ ਤੋਂ ਰੋਕਣਾ ਹੈ, ਤਾਂ ਗੰਭੀਰ ਹੋ ਕੇ ਸੋਚਣਾ ਪਵੇਗਾ। ਨਹੀਂ ਤਾਂ ਅਸੀਂ ਪਿਛਲਿਆਂ ਨੂੰ ਦੋਸ਼ ਦਿੰਦੇ ਦਿੰਦੇ ਆਪ ਹੀ ਦੋਸ਼ੀ ਹੋ ਜਾਵਾਂਗੇ ਕਿਉਂਕਿ ਇਸ ਲੱਚਰ ਅੱਤਵਾਦ ਦੇ ਨੁਕਸਾਨ ਦੀ ਪੂਰਤੀ ਤਾਂ ਸ਼ਾਇਦ ਹੀ ਕਿਸੇ ਸਮੇਂ ਹੋ ਸਕੇਗੀ। ਪੰਜਾਬੀਆਂ ਨੂੰ ਡੂੰਘੀ ਸੋਚ, ਸੋਚਣ ਦੀ ਲੋੜ ਹੈ।

ਮਨਜਿੰਦਰ ਸਿੰਘ ਸਰੌਦ

About Pindonline

Leave a Reply

Your email address will not be published. Required fields are marked *