Home / News / ਇਸ ਲੜਕੀ ਨੇ ਹੋਰਾਂ ਲਈ ਪੇਸ਼ ਕੀਤੀ ਮਿਸਾਲ

ਇਸ ਲੜਕੀ ਨੇ ਹੋਰਾਂ ਲਈ ਪੇਸ਼ ਕੀਤੀ ਮਿਸਾਲ

ਐਸਿਡ ਅਟੈਕ ਦੀ ਸ਼ਿਕਾਰ ਹੋਈ ਇਸ ਲੜਕੀ ਨੇ ਹੋਰਾਂ ਲਈ ਪੇਸ਼ ਕੀਤੀ ਮਿਸਾਲ ਹਨ੍ਹੇਰੇ ‘ਚ ਰਹਿੰਦਾ ਹੈ ਚਾਨਣ, ਐਸਿਡ ਅਟੈਕ ਦੀ ਸ਼ਿਕਾਰ ਹੋਈ ਇਸ ਲੜਕੀ ਨੇ ਹੋਰਾਂ ਲਈ ਪੇਸ਼ ਕੀਤੀ ਮਿਸਾਲ 8 ਦਸੰਬਰ 2011 ਦਾ ਦਿਨ ਸਿਰਫ ਸਰਦੀਆਂ ਦੀ ਦਸਤਕ ਹੀ ਨਹੀਂ ਸੀ ਸਗੋਂ ਇਹ ਪੰਜਾਬ ਦੇ ਸ਼ਾਨਮੱਤੇ ਵਿਰਸੇ ਨੂੰ ਪਲੀਤ ਕਰਨ ਦਾ ਦਿਨ ਸੀ। ਇਹ ਉਹ ਦਿਨ ਸੀ ਜਿੱਥੇ ਵਿਚਾਰ ਆਪਣੀ ਹੀ ਮਿੱਟੀ ਤੋਂ ਮਨਫੀ ਹੋ ਰਹੇ ਸਨ। ਪੰਜਾਬ ਦੇ ਇਤਿਹਾਸ ‘ਚ ਪਏ ਦੁੱਲਾ ਭੱਟੀ ਤੋਂ ਲੈ ਕੇ ਅਬਦਾਲੀ ਫੌਜਾਂ ਤੋਂ ਧੀਆਂ ਭੈਣਾਂ ਦੀ ਪੱਤ ਬਚਾਉਣ ਦੇ ਕਿਸੇ ਇਕ ਘਟਨਾ ਨਾਲ ਹੀ ਫਿੱਕੇ ਪੈ ਗਏ ਸਨ।ਗਦਰ ਲਹਿਰਦੇ ਖਜਾਨਚੀ ਪੰਡਿਤ ਕਾਸ਼ੀਂ ਰਾਮ ਮੰਡੋਲੀ ਜੀ ਦੇ ਪਿੰਡ ਅੰਦਰ ਦਿਨ ਦਿਹਾੜੇ ਅਜਿਹੀ ਘਟਨਾ ਦਾ ਹੋ ਜਾਣਾ ਅਜਾਦ ਭਾਰਤ ਤੇ ਗੁਲਾਮ ਪੰਜਾਬ ਲਈ ਵੱਡਾ ਸਵਾਲ ਸੀ। ਮੋਰਿੰਡਾ ਦੇ ਨੇੜੇ ਪਿੰਡ ਮੰਡੋਲੀ– ਮੰਡੋਲੀ ‘ਚ ਪੁਰਾਣਾ ਨਾਨਕਸ਼ਾਹੀ ਇੱਟਾਂ ਨਾਲ ਬਣੇ ਇਕ ਘਰ ਦੀ ਬਣਤਰ ਕਾਫੀ ਮਾੜੀ ਹੈ। ਨਿੱਕੇ ਜਿਹੇ ਘਰ ਅੰਦਰ ਇੰਦਰਜੀਤ ਕੌਰ ਰੂਬੀ ਅਤੇ ਉਸ ਦੀ ਮਾਂ ਰਹਿੰਦੀ ਸੀ। ਰੂਬੀ ਦਾ ਭਰਾ ਇਟਲੀ ਦੇਸ਼ ‘ਚ ਰੋਜ਼ੀ ਰੋਟੀ ਕਮਾਉਣ ਲਈ ਚਲਾ ਗਿਆ ਅਤੇ ਰੂਬੀ ਦੇ ਪਿਤਾ ਦੀ ਸੜਕ ਹਾਦਸੇ ‘ਚ ਪਹਿਲਾਂ ਹੀ ਮੌਤ ਹੋ ਗਈ ਸੀ।ਸਕੂਲ ਦੇ ਦਿਨਾਂ ‘ਚ ਮਨਜੀਤ ਸਿੰਘ ਨਾਮ ਦਾ ਮੁੰਡਾ ਰੂਬੀ ਨੂੰ ਇਕ ਤਰਫਾ ਪਿਆਰ ਕਰਦਾ ਸੀ। ਮਨਜੀਤ ਵੱਲੋਂ ਪਿਆਰ ਦਾ ਇਜ਼ਹਾਰ ਕਰਨ ‘ਤੇ ਰੂਬੀ ਨੇ ਇਨਕਾਰ ਕਰ ਦਿੱਤਾ। ਮਨਜੀਤ ਨੂੰ ਇਹ ਗੱਲ ਸਵੀਕਾਰ ਨਹੀਂ ਸੀ ਕਿ ਕੋਈ ਉਹਦੇ ਪਿਆਰ ਨੂੰ ਕੋਈ ਰੱਦ ਕਿਵੇਂ ਕਰ ਸਕਦਾ ਹੈ? ਇਕ ਦਿਨ ਸ਼ਾਮ ਨੂੰ ਮਨਜੀਤ ਨੇ ਤੇਜ਼ਾਬ ਦਾ ਜੱਗ ਭਰ ਕੇ ਰੂਬੀ ਦੇ ਘਰ ਦੇ ਦਰਵਾਜ਼ੇ ‘ਤੇ ਜਾ ਕੇ ਉਸ ‘ਤੇ ਸੁੱਟ ਦਿੱਤਾ ਅਤੇ ਉਥੋਂ ਭੱਜ ਗਿਆ। ਤਰਲ ਚੀਜ਼ ਸੁੱਟਣ ਤੋਂ ਬਾਅਦ ਰੂਬੀ ਦੇ ਮੂੰਹ ‘ਤੇ ਸਾੜ ਜਿਹਾ ਪੈ ਰਿਹਾ ਸੀ।ਪਿੰਡ ‘ਚ ਰਹਿੰਦੇਨੇੜਲੇ ਡਾਕਟਰ ਨੂੰ ਦਿਖਾਇਆ ਗਿਆ। ਉਹਨੇ ਟੀਕਾ ਲਾ ਕੇ ਮੋਰਿੰਡੇ ਹਸਪਤਾਲ ਭੇਜ ਦਿੱਤਾ। ਉਦੋਂ ਤੱਕ ਵੀ ਪਤਾ ਨਹੀਂ ਸੀ ਕਿ ਇਹ ਤੇਜ਼ਾਬ ਹੈ। ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਮਨਜੀਤ ਨੂੰ ਐੱਫ. ਆਰ. ਆਈ. ਦਰਜ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ 29 ਨਵੰਬਰ 2014 ਨੂੰ ਰੋਪੜ ਅਦਾਲਤ ਨੇ 10 ਸਾਲ ਦੀ ਸਜ਼ਾ ਅਤੇ 25000 ਰੁਪਏ ਜੁਰਮਾਨਾ ਕੀਤਾ। ਫਿਲਹਾਲ ਇਹ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਹੈ। ਰੂਬੀ ਮੁਤਾਬਕ ਜੋ ਮੇਰੇ ਨਾਲ ਹੋਇਆ ਉਸ ਬਦਲੇ ਉਹਨੂੰ ਉੱਮਰ ਕੈਦ ਹੋਣੀ ਚਾਹੀਦੀ ਸੀ ਸੋ ਮੈਂ ਇਸ ਸਜ਼ਾ ਨੂੰ ਲੈ ਕੇ ਰਾਜ਼ੀ ਨਹੀਂ ਹਾਂ।ਕੇਸ ਨੂੰ ਲੈ ਕੇ ਅਹਿਮ ਨਜ਼ਰੀਆ– 2012 ਦੇ ਨਿਰਭਿਆ ਕੇਸ ਤੋਂ ਬਾਅਦ ਕੁੜੀਆਂ ‘ਤੇ ਹੋ ਰਹੇ ਜ਼ੁਰਮ ‘ਤੇ ਭਾਰਤੀ ਨਿਆਂ ਪ੍ਰਣਾਲੀ ਅੰਦਰ ਕਈ ਕਾਨੂੰਨ ਲਗਾਤਾਰ ਸੋਧੇ ਗਏ ਅਤੇ ਹੋਰ ਬਣਾਏ ਗਏ। ਇੰਦਰਜੀਤ ਕੌਰ ਰੂਬੀ ਦੇ ਕੇਸ ‘ਚ ਇਹ ਘਟਨਾ 2011 ਦੀ ਹੈ ਅਤੇ ਸਜ਼ਾ 2014 ‘ਚ ਹੋ ਚੁੱਕੀ ਹੈ। ਅਪ੍ਰੈਲ 2013 ਤੋਂ ਬਾਅਦ ਅਜਿਹੇ ਕੇਸਾਂ ਅੰਦਰ ਸਜ਼ਾ ਉਮਰ ਕੈਦ ਵੀ ਹੈ ਪਰ ਰੂਬੀ ਮੁਤਾਬਕ ਅਦਾਲਤਾਂ ਦਾ ਕਹਿਣਾ ਹੈ ਕਿ ਇਹ ਕੇਸ 2011 ਦਾ ਹੈ ਸੋ ਇਸ ਨੂੰ 2013 ਤੋਂ ਪਹਿਲੇ ਦੇ ਕਾਨੂੰਨ ਮੁਤਾਬਕ ਹੀ ਦੇਖਿਆ ਜਾਵੇਗਾ। ਜਿਵੇਂ ਕਿ 2011 ‘ਚ ਇਸ ਕੇਸ ਨੂੰ ਲੈ ਕੇ ਰਿਪੋਰਟ ਬਣੀ।ਫਿਲਹਾਲਇਹ ਮਾਮਲਾ ਅਜੇ ਵੀ ਅਦਾਲਤ ਅਧੀਨ ਹੈ। ਸਮਾਜ ਸੇਵੀ ਕਮਲਾ ਭਸੀਨ ਕਹਿੰਦੇ ਹਨ ਸਮਾਜ ਅੰਦਰ ਸਾਨੂੰ ਤਾਕਤ ਨੂੰ ਰੱਦ ਕਰਕੇ ਪਿਆਰ ਦੀ ਜ਼ੁਬਾਨ ਸਿੱਖਣੀ ਪਵੇਗੀ।ਮਰਦ ਪ੍ਰਧਾਨ ਸਮਾਜ ਹੋਣਾ ਜਿੰਨਾ ਵੱਡਾ ਮਸਲਾ ਹੈ, ਉਸ ਦੇ ਬਰਾਬਰ ਹੀ ਗੰਭੀਰ ਮਸਲਾ ਨਾਰੀਵਾਦੀ ਸਮਾਜ ਵੀ ਹੋਵੇਗਾ। ਸਾਨੂੰ ਤਾਕਤ ਨਾਲ ਪਿਆਰ ਨਹੀਂ ਕਰਨਾ ਚਾਹੀਦਾ ਸਗੋਂ ਪਿਆਰ ਦੀ ਤਾਕਤ ਨੂੰ ਸਮਝਣਾ ਚਾਹੀਦਾ ਹੈ। ਇਕ ਰਿਪੋਰਟ ਮੁਤਾਬਕ ਭਾਰਤ ‘ਚ ਹਰ ਸਾਲ 1000 ਤੇਜ਼ਾਬੀ ਹਮਲੇ ਦਾ ਸ਼ਿਕਾਰ ਹੁੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਇਹ ਭਾਰਤ ‘ਚ ਹੀ ਨਹੀਂ ਦੱਖਣੀ ਏਸ਼ੀਆਈ ਦੇਸ਼ਾਂ ‘ਚ ਹੀ ਇਹ ਰੁਝਾਣ ਵਧਿਆ ਹੈ। ਐਸਿਡ ਸਰਵਾਈਵਰ ਫਾਊਂਡੇਸ਼ਨ ਇੰਡੀਆ (ਏ.ਐੱਸ.ਐੱਫ.ਆਈ) ਮੁਤਾਬਕ 2013 ‘ਚ 122 ਤੇਜ਼ਾਬੀ ਹਮਲੇ, 2014 ‘ਚ 349 ਅਤੇ 2015 ‘ਚ 500 ਤੇਜ਼ਾਬੀ ਹਮਲਿਆਂ ਦੀ ਰਿਪੋਰਟ ਹੈ। ਇੰਡੀਆਜ਼ ਡੋਟਰ ਦਸਤਾਵੇਜ਼ੀ ਦੀ ਫਿਲਸਾਜ਼ ਲੈਸਲੀ ਉਡਵਿਨ ਜਾਂ ਜਾਵੇਦ ਅਖਤਰ ਮੁਤਾਬਕ ਇਸ ਸਭ ਨੂੰ ਰੋਕਣ ਲਈ ਸਾਨੂੰ ਪਰਿਵਾਰ ਤੋਂ ਸ਼ੁਰੂਆਤ ਕਰਨੀ ਪਵੇਗੀ ਅਤੇ ਲਿੰਗ ਸਮਾਨਤਾ ਦਾ ਸਬਕ ਹਰ ਬੱਚੇਨੂੰ ਸਿਖਾਉਣਾ ਪਵੇਗਾ।ਹਸਪਤਾਲ, ਅਦਾਲਤ ਅਤੇ ਰੂਬੀ –ਤੇਜ਼ਾਬੀ ਹਮਲੇ ਤੋਂ ਬਾਅਦ ਗਲੇ ਸੜੇ ਮਾਸ ਨਾਲ ਬਿਨਾਂ ਅੱਖਾਂ ਤੋਂ ਉਹ ਬੈਂਗਲੁਰੂ, ਦਿੱਲੀ, ਮੋਹਾਲੀ ਅਤੇ ਵਾਪਸ ਆਪਣੇ ਪਿੰਡ ਘੁੰਮਦੀ ਰਹਿੰਦੀ ਹੈ। ਰੂਬੀ ਕਹਿੰਦੀ ਹੈ,“ਇਕ ਉਮੀਦ ਸੀ ਕਿ ਮੈਂ ਦੇਖ ਸਕਾਂਗੀ ਪਰ ਬੈਂਗਲੁਰੂ ਤੋਂ ਅੱਖਾਂ ਦੇ ਵੱਡੇ ਮਾਹਰ ਵੀ ਜਵਾਬ ਦੇ ਚੁੱਕੇ ਹਨ। ਸੈਂਕੜਿਆਂ ਸਰਜ਼ਰੀਆਂ ਦਰਮਿਆਨ ਤੁਰਦੀ ਜ਼ਿੰਦਗੀ ‘ਚ ਕਿੰਨੇ ਓਪਰੇਸ਼ਨ ਤਾਂ ਬਿਨਾਂ ਬੇਹੋਸ਼ ਹੋਇਆ ਹੀ ਹੋਏ ਹਨ।ਅਦਾਲਤਾਂ ‘ਚ ਮੈਂ ਇਸ ਉਮੀਦ ਨਾਲ ਜਾਂਦੀ ਹਾਂ ਕਿ ਇਕ ਦਿਨ ਮੈਨੂੰ ਇਨਸਾਫ ਜ਼ਰੂਰ ਮਿਲੇਗਾ।”ਰੂਬੀ, ਸਮਾਜ ਅਤੇ ਨਜ਼ਰੀਆ–ਰੂਬੀ ਕਹਿੰਦੀ ਹੈ ਕਿ ਤੇਜ਼ਾਬੀ ਹਮਲੇ ਤੋਂ ਬਾਅਦ ਬਹੁਤ ਸਾਰੇ ਰਿਸ਼ਤੇ ਅਜਿਹੇ ਬਣੇ ਜਿੰਨ੍ਹਾ ਦਿਲੋਂ ਸਾਥ ਦਿੱਤਾ ਪਰ ਦੂਜਾ ਨਜ਼ਰੀਆ ਇਹ ਵੀ ਸੀ ਜੋ ਸੁਣਨ ਨੂੰ ਮਿਲਿਆ। ਕਿਸੇ ਨੇ ਕਿਹਾ ਹੈ ਕਿ ਕੁੜੀ ‘ਚ ਖੋਟ ਸੀ। ਜੇ ਇਹ ਚੰਗੀ ਹੁੰਦੀ ਤਾਂ ਇਸ ਨਾਲ ਇੰਝ ਨਹੀਂ ਸੀ ਹੋਣਾ। ਦੋਸ਼ੀ ਦੀ ਮਾਂ ਨੇ ਇਥੋਂ ਤੱਕਕਿਹਾ ਕਿ ਮੇਰੇ ਮੁੰਡੇ ਦਾ ਤਾਂ ਕੋਈ ਕਸੂਰ ਹੀ ਨਹੀਂ।ਜਦੋਂ ਕੇਸ ਹੋਰ ਗੰਭੀਰ ਹੋਇਆ ਤਾਂ ਪੈਸਿਆਂ ਦਾ ਲੈਣ ਦੇਣ ਕਰਕੇ ਮਾਮਲਾ ਰਫਾ-ਦਫਾ ਕਰਨ ਦੀ ਵੀ ਗੱਲ ਹੋਈ। ਜਦੋਂ ਕੁਝ ਵੀ ਨਾ ਬਣਿਆ ਤਾਂ ਰੂਬੀ ਮੁਤਾਬਕ ਦੋਸ਼ੀ ਦੇ ਮਾਪਿਆਂ ਵੱਲੋਂ ਮੁੰਡੇ ਨਾਲ ਵਿਆਹ ਕਰਨ ਦੀ ਗੱਲ ਵੀ ਹੋਈ ਅਤੇ ਕਿਹਾ ਗਿਆ ਕਿ ਤੈਨੂੰ ਅਸੀਂ ਇੰਝ ਹੀ ਸਵੀਕਾਰ ਕਰਾਂਗੇ ਅਤੇ ਆਪਣੀ ਨੂੰਹ ਬਣਾ ਲਵਾਂਗੇ ਤੂੰ ਕੇਸ ਵਾਪਸ ਲੈ। ਰੂਬੀ ਮੁਤਾਬਕ ਇਸ ਸਮਾਜ ‘ਚ ਰੂਹ ਦੇ ਸੌਦੇ ਇੰਝ ਹੁੰਦੇ ਹਨ।ਆਤਮਾਵਾਂ ਨੀਲਾਮ ਇੰਝ ਹੁੰਦੀਆਂ ਹਨ। ਹਨ੍ਹੇਰੇ ‘ਚ ਰਹਿੰਦੀ ਚਾਨਣ ਭਰੀ ਕੁੜੀ–ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਦੇ ਆਰ-ਪਾਰ, ਕਿੰਨੀਆਂ ਖਾਮੋਸ਼ੀਆਂ, ਨਾਮੋਸ਼ੀਆਂ ਅਤੇ ਦੁਸ਼ਵਾਰੀਆਂ ਦੇ ਵਿਚਕਾਰ ਰੂਬੀ ਆਪਣੇ ਆਪ ਨੂੰ ਨਿਰੰਤਰਤਰਾਸ਼ ਰਹੀ ਹੈ। ਅਸਟ੍ਰੇਲੀਆ ਦੇ ਹਰਮਨ ਰੇਡੀਓ ‘ਤੇ ਉਹ ਬਤੌਰ ਪੇਸ਼ਕਰਤਾ ਹਫਤਾਵਰ ਪ੍ਰੋਗਰਾਮ ਕਰਦੀ ਰਹੀ ਹੈ। ਫਿਰ ਉਸ ਦਾ ਦੇਹਰਾਦੂਨ ਨੈਸ਼ਨਲ ਇੰਸਟੀਚਿਊਟ ਫਾਰ ਵਿਸੂਅਲੀ ਹੈਂਡੀਕੈਪਡ ‘ਚ ਜਾਣਾ ਹੋਇਆ। ਰੂਬੀ ਨੇ ਪਿਛਲੇ ਸਾਲ ਕੰਪਿਊਟਰ ਦਾ ਡਿਪਲੋਮਾ ਕੀਤਾ ਹੈ। ਬ੍ਰੇਲ ਲਿੱਪੀ ਸਿੱਖੀ ਹੈ। ਰੂਬੀ ਕਿਸੇ ਲਈ ਤਰਸ ਦਾ ਪਾਤਰ ਨਹੀਂ ਬਣਨਾ ਚਾਹੁੰਦੀ। ਰੂਬੀ ਜ਼ਿੰਦਗੀ ‘ਚ ਵੱਡੇ ਹਾਦਸੇ ਵਾਪਰਣ ਦੇ ਬਾਵਜੂਦ ਕਹਿੰਦੀ ਹੈ ਕਿ ਸਾਨੂੰ ਕੁੜੀਆਂ ਨੂੰ ਆਪਣੇ ਵਜੂਦ ਲਈ ਜੂਝਣਾ ਪਵੇਗਾ ਅਤੇ ਉਮੀਦ ਰੱਖਣੀ ਪਵੇਗੀ।ਰੂਬੀ ਲਗਾਤਾਰ ਬੈਂਕ ਦੀ ਨੌਕਰੀ ਲਈ ਤਿਆਰੀ ਕਰਦੀ ਹੈ ਅਤੇ ਚਾਹੁੰਦੀ ਹੈ ਕਿ ਉਹ ਆਤਮ ਨਿਰਭਰ ਹੋਵੇ।

About Pindonline

Leave a Reply

Your email address will not be published. Required fields are marked *