Home / News / ਇੰਦਰਾ ਨਹਿਰ ਦੇ ਕਾਲੇ ਪਾਣੀ ਵਿੱਚ ਮਰੀਆਂ ਮੱਛੀਆਂ ਤੇ ਸੱਪ

ਇੰਦਰਾ ਨਹਿਰ ਦੇ ਕਾਲੇ ਪਾਣੀ ਵਿੱਚ ਮਰੀਆਂ ਮੱਛੀਆਂ ਤੇ ਸੱਪ

ਖੰਡ ਮਿਲ ਦਾ ਜ਼ਹਿਰੀਲਾ ਸੀਰਾ ਮਿਲਿਆ ਪਾਣੀ ਰਾਜਸਥਾਨ ਪਹੁੰਚ ਗਿਆ ਹੈ। ਇੰਦਰਾ ਨਹਿਰ ਦੇ ਕਾਲੇ ਪਾਣੀ ਵਿੱਚ ਮਰੀਆਂ ਮੱਛੀਆਂ ਤੇ ਸੱਪ ਵੇਖ ਲੋਕਾਂ ਵਿੱਚ ਦਹਿਸ਼ਤ ਹੈ। ਇੱਥੇ ਕਈ ਇਲਾਕੇ ਪੀਣ ਵਾਲੇ ਪਾਣੀ ਲਈ ਨਹਿਰ ‘ਤੇ ਹੀ ਨਿਰਭਰ ਹਨ। ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਰੋਕ ਦਿੱਤੀ ਹੈ।ਸ੍ਰੀਗੰਗਾਨਗਰ ਦੇ ਜਨ ਸਿਹਤ ਤੇ ਇੰਜਨੀਅਰਿੰਗ ਵਿਭਾਗ (ਪੀਐਚਈਡੀ) ਦੇ ਸੁਪਰਡੈਂਟ ਇੰਜਨੀਅਰ ਵਿਨੋਦ ਜੈਨ ਨੇ ਦੱਸਿਆ ਕਿ ਨਹਿਰ ਦਾ ਪਾਣੀ ਕਾਲਾ ਤੇ ਲਾਲ ਰੰਗ ਦਾ ਹੋ ਗਿਆ ਹੈ। ਇਸ ਵਿੱਚੋਂ ਬਦਬੂ ਆਉਂਦੀ ਹੈ। ਪਾਣੀ ’ਚ ਮਰੀਆਂ ਮੱਛੀਆਂ ਤੇ ਸੱਪ ਦਿਖਾਈ ਦਿੱਤੇ ਹਨ ਜਿਸ ਕਾਰਨ ਸਟੋਰੇਜ ਟੈਂਕ ਨੂੰ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਪਹਿਲਾਂ ਹੀ ਪੀਣ ਵਾਲੇ ਪਾਣੀ ਨੂੰ ਸਟੋਰ ਕੀਤਾ ਹੋਇਆ ਹੈ ਤੇ ਅਗਲੇ ਕੁਝ ਦਿਨ ਇਹ ਪਾਣੀ ਸਪਲਾਈ ਕੀਤਾ ਜਾਵੇਗਾ। ਪਾਣੀ ਦੇ ਨਮੂਨੇ ਲਏ ਗਏ ਹਨ।ਸ੍ਰੀਗੰਗਾਨਜਗਰ ਜ਼ਿਲ੍ਹੇ ਦੀ ਰੋਜ਼ਾਨਾ ਪਾਣੀ ਦੀ ਸਪਲਾਈ 50 ਹਜ਼ਾਰ ਕਿਲੋ ਲਿਟਰ ਹੈ। ਪੀਐਚਈਡੀ ਦੇ ਵਧੀਕ ਚੀਫ਼ ਇੰਜਨੀਅਰ ਬੀ ਕ੍ਰਿਸ਼ਨਨ ਨੇ ਦੱਸਿਆ ਕਿ ਬੀਕਾਨੇਰ ਵਿੱਚ ਵੀ ਹਾਲ ਦੀ ਘੜੀ ਨਹਿਰ ਵਿੱਚੋਂ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ।ਪੀਐਚਈਡੀ ਦੇ ਸੁਪਰਡੈਂਟ ਇੰਜਨੀਅਰ ਅਮਰ ਚੰਦ ਗਹਿਲੋਤ ਨੇ ਕਿਹਾ ਕਿ ਪਾਣੀ ਦੇ ਨਮੂਨੇ ਲਏ ਗਏ ਹਨ ਜੋ ਸਥਾਨਕ ਪੱਧਰ ਤੇ ਕੌਮੀ ਪ੍ਰਦੂਸ਼ਣ ਕਟਰੋਲ ਬੋਰਡ ਜੈਪੁਰ ਨੂੰ ਜਾਂਚ ਲਈ ਭੇਜੇ ਗਏ ਹਨ।Water is found in the poisonous sugar mills of Rajasthan, it has reached Rajasthan. People are terrified to see the dead fish and snakes in the black waters of the Indra Canal. Here many areas depend on the canal for drinking water. The local administration has stopped the supply of drinking water using caution. Superintendent Engineer of Public Health and Engineering Department (PHED) Vinig Jain of Sriganganagar told that the water channel has become black and red. It smells bad. Water has been found in fish and snakes, so that the supply of water to the storage tank has been stopped. He said that the department has already stored the drinking water and the water will be supplied for the next few days. Water samples have been taken. The daily water supply in Tseringganjgar district is 50 thousand kilo liters. PHED Additional Chief Engineer B Krishnan said that water supply from the canal was also stopped in Bikaner. Supercharged Engineer, Amber Chand Gehlot, said that water samples have been taken out which were done at the local level by the National Pollution Control Board Jaipur has been sent for inspection

About Pindonline

Leave a Reply

Your email address will not be published. Required fields are marked *