Home / Breaking / ਕੁਝ ਦਿਨ ਪਹਿਲਾਂ ਗੋਲਡ ਮੈਡਲ ਜਿੱਤਕੇ ਪੂਰੀ ਦੁਨੀਆਂ ਚ ਨਾਮ ਚਮਕਾਉਣ ਵਾਲੀ ਭਾਰਤੀ ਖਿਡਾਰਨ ਦੇ ਕੋਚ ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼

ਕੁਝ ਦਿਨ ਪਹਿਲਾਂ ਗੋਲਡ ਮੈਡਲ ਜਿੱਤਕੇ ਪੂਰੀ ਦੁਨੀਆਂ ਚ ਨਾਮ ਚਮਕਾਉਣ ਵਾਲੀ ਭਾਰਤੀ ਖਿਡਾਰਨ ਦੇ ਕੋਚ ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਭਾਰਤ ਦੀ ਸਟਾਰ ਅਥਲੀਟ ਹਿਮਾ ਦਾਸ ਦੇ ਕੋਚ ਨਿਪੋਨ ਦਾਸ ‘ਤੇ ਇੱਕ ਖਿਡਾਰਨ ਨੇ ਯੌਨ ਸ਼ੋਸ਼ਨ ਦਾ ਇਲਜ਼ਾਮ ਲਾਇਆ ਹੈ। ਇਲਜ਼ਾਮ ਲਾਉਣ ਵਾਲੀ 20 ਸਾਲਾ ਖਿਡਾਰਨ ਨੂੰ ਨੋਪਨ ਦਾਸ ਨੇ ਗੁਹਾਟੀ ‘ਚ ਟ੍ਰੇਨਿੰਗ ਦਿੱਤੀ ਸੀ। ਹਾਲਾਂਕਿ ਕੋਚ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਤੇ ਮਨਘੜਤ ਕਰਾਰ ਦਿੱਤਾ ਹੈ।ਖਿਡਾਰਨ ਨੇ 22 ਜੂਨ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਸ ਨਾਲ ਮਈ ‘ਚ ਯੌਨ ਸ਼ੋਸ਼ਨ ਕੀਤਾ ਗਿਆ ਹੈ। ਪੁਲਿਸ ਨੇ ਮਹਿਲਾ ਅਥਲੀਟ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ।ਨਿਪੋਨ ਨੇ ਦੱਸਿਆ ਕਿ ਸ਼ਿਕਾਇਤਕਰਤਾ ਖਿਡਾਰਨ ਜੋ 100 ਮੀਟਰ ਤੇ 200 ਮੀਟਰ ਦੌੜ ‘ਚ ਹਿੱਸਾ ਲੈਂਦੀ ਸੀ, ਉਹ ਹਮੇਸ਼ਾਂ ਮੇਰੇ ਤੇ ਆਸਾਮ ਟੀਮ ‘ਚ ਚੋਣ ਲਈ ਦਬਾਅ ਬਣਾਉਂਦੀ ਸੀਪਰ ਹੋਰ ਖਿਡਾਰਨਾਂ ਬਿਹਤਰ ਹੋਣ ਕਰਕੇ ਮੈਂ ਅਜਿਹਾ ਨਹੀਂ ਕਰ ਸਕਿਆ ਉਨ੍ਹਾਂ ਦੱਸਿਆ ਕਿ ਉਸ ਨੂੰ ਅੰਤਰਰਾਸ਼ਟਰੀ ਚੈਂਪੀਅਨਸ਼ਿਪ ‘ਚ ਸੂਬਾ ਪੱਧਰੀ ਟੀਮ ‘ਚ ਜਗ੍ਹਾ ਨਾ ਮਿਲਣ ਕਰਕੇ ਉਸ ਨੇ ਝੂਠੀ ਤੇ ਮਨਘੜਤ ਸ਼ਿਕਾਇਤ ਦਾਇਰ ਕਰਵਾਈ ਹੈ।ਉਨ੍ਹਾਂ ਕਿਹਾ ਕਿ ਪੁਲਿਸ ਪੁੱਛਗਿਛ ਕਰ ਰਹੀ ਹੈ ਤੇ ਮੈਂ ਜਾਂਚ ਵਿਚ ਪੂਰਾ ਸਹਿਯੋਗ ਦੇ ਰਿਹਾ ਹਾਂ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About Pindonline

Leave a Reply

Your email address will not be published. Required fields are marked *