Home / News / ਗੈਂਗਸਟਰ ਨਿੱਕਾ ਜਟਾਨਾ ਨੇ ਆਪਣੀ ਫੇਸਬੁਕ ਪੋਸਟ ‘ਚ ਲਿਖਿਆ

ਗੈਂਗਸਟਰ ਨਿੱਕਾ ਜਟਾਨਾ ਨੇ ਆਪਣੀ ਫੇਸਬੁਕ ਪੋਸਟ ‘ਚ ਲਿਖਿਆ

ਮਾਨਸਾ ਤੋਂ 5 ਕਿੱਲੋਮੀਟਰ ਦੂਰ-ਕੈਂਚੀਆਂ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਨੇ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਬੱਗੀ (35) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਮਾਮਲੇ ‘ਚ ਇੱਕ ਨਵਾਂ ਮੋੜ ਆ ਗਿਆ ਹੈ। ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਨਿੱਕਾ ਜਟਾਨਾ ਨਾਂਅ ਦੇ ਗੈਂਗਸਟਰ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਸ਼ੇਅਰ ਕਰ ਕੇ ਇਸ ਕਤਲ ਦੀ ਜਿੰਮੇਵਾਰੀ ਲਈ ਹੈ। ਗੈਂਗਸਟਰ ਨਿੱਕਾ ਜਟਾਨਾ ਨੇ ਆਪਣੀ ਫੇਸਬੁਕ ਪੋਸਟ ‘ਚ ਲਿਖਿਆ ਹੈਕਿ ਸੁਖਵਿੰਦਰ ਬੱਗੀ ਦਾ ਕਤਲ ਅਸੀਂ ਕੀਤਾ ਸੀ ਮੋਗੇ ਵਾਲੇ ਭਰਾਵਾ ਨਾਲ ਮਿਲ ਕੇ। ਇਸ ਨੇ ਸਾਡੇ ਭਰਾ ਰਾਜਵੀਰ ਰਾਜੂ ਦਾ ਕਤਲ 29-5 ਨੂੰ ਤਿੰਨ ਗੋਲੀਆਂ ਮਾਰ ਕੇ ਕੀਤਾ ਸੀ ਅਤੇ ਅਸੀਂ 20-5 ਨੂੰ 6 ਗੋਲੀਆਂ ਮਾਰ ਕੇ ਦੁੱਗਣੀ ਭਾਜੀ ਮੋੜ ਦਿੱਤੀ ਹੈ।ਇਸ ਤੋਂ ਬਿਨਾਂ ਰਹੀ ਹੋਰ ਗੱਲ ਸਲਾਰੂਆਂ ਦੀ ਜੋ ਮੇਰੇ ਟਾਰਗੇਟ ‘ਚ ਨੇ ‘ਜਸਟ ਵੇਟ ਐਂਡ ਵਾਚ’।ਦੱਸਣਯੋਗ ਹੈ ਕਿ ਐਤਵਾਰ ਨੂੰ ਕੈਂਚੀਆਂ ਚੌਕ ਵਿਚ ਮਾਨਸਾ ਜ਼ਿਲੇ ਦੇ ਪਿੰਡ ਜਟਾਣਾ ਕਲਾਂ ਦੇ ਨੌਜਵਾਨ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬੱਗੀ (35) ਦੀ ਉਸ ਵੇਲੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਦੇਰ ਸ਼ਾਮ ਗੱਡੀ ਵਿਚ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ।ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਪਹਿਲਾ ਹੀ ਸੁਖਵਿੰਦਰ ਸਿੰਘ ਦਾ ਪਿੱਛਾ ਕਰ ਰਹੇ ਸਨ ਤੇ ਮਾਨਸਾ-ਕੈਂਚੀਆਂ ਚੌਂਕ ਨੇੜੇ ਜਿਉਂ ਹੀ ਸੁਖਵਿੰਦਰ ਸਿੰਘ ਆਪਣੇ ਦੋ ਸਾਥੀਆਂ ਨਾਲ ਕਾਰ ‘ਚੋਂ ਉਤਰਿਆ ਤਾਂ ਹਮਲਾਵਰਾਂ ਨੇ ਉਸ ਦੇ ਨੇੜੇ ਜਾ ਕੇ 6 ਗੋਲੀਆਂ ਦਾਗ ਦਿੱਤੀਆਂ। ਜਿਸ ਕਾਰਨ ਸੁਖਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।।ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਪਹਿਲਾ ਹੀ ਸੁਖਵਿੰਦਰ ਸਿੰਘ ਦਾ ਪਿੱਛਾ ਕਰ ਰਹੇ ਸਨ ਤੇ ਮਾਨਸਾ-ਕੈਂਚੀਆਂ ਚੌਂਕ ਨੇੜੇ ਜਿਉਂ ਹੀ ਸੁਖਵਿੰਦਰ ਸਿੰਘ ਆਪਣੇ ਦੋ ਸਾਥੀਆਂ ਨਾਲ ਕਾਰ ‘ਚੋਂ ਉਤਰਿਆ ਤਾਂ ਹਮਲਾਵਰਾਂ ਨੇ ਉਸ ਦੇ ਨੇੜੇ ਜਾ ਕੇ 6 ਗੋਲੀਆਂ ਦਾਗ ਦਿੱਤੀਆਂ। ਜਿਸ ਕਾਰਨ ਸੁਖਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

About Pindonline

Leave a Reply

Your email address will not be published. Required fields are marked *