Home / Breaking / ਜਥੇਦਾਰ ਹਵਾਰੇ,ਤਾਰੇ ਤੇ ਭਿਓਰੇ ਨੂੰ Jail ਚੋਂ ਭਜਾਉਣ ਵਾਲਾ Mastermind ਭਾਈ ਨਰਾਇਣ ਸਿੰਘ ਚੌੜਾ

ਜਥੇਦਾਰ ਹਵਾਰੇ,ਤਾਰੇ ਤੇ ਭਿਓਰੇ ਨੂੰ Jail ਚੋਂ ਭਜਾਉਣ ਵਾਲਾ Mastermind ਭਾਈ ਨਰਾਇਣ ਸਿੰਘ ਚੌੜਾ

ਭਾੲੀ ਨਰਾੲਿਣ ਸਿੰਘ ਚੌੜਾ ਬਾਰੇ ਸ਼ਾਇਦ ਸਿੱਖ ਪਰਿਵਾਰਾਂ ਤੇ ਉਹਨਾਂ ਦੇ ਬੱਚਿਆਂ ਨੂੰ ਬਹੁਤ ਘੱਟ ਹੀ ਪਤਾ ਹੋਵੇ । ਭਾੲੀ ਨਰਾੲਿਣ ਸਿੰਘ ਚੌੜਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਅਾਂ ਦੇ ਸਮੇਂ ਤੋਂ ਵੀ ਕੁਝ ਚਿਰ ਪਹਿਲਾਂ ਸਿੱਖ ਸੰਘਰਸ਼ ਨਾਲ ਜੁੜੇ । ਸੰਤਾਂ ਦੇ ਸਮੇਂ ਅਕਾਲ ਫੈਡਰੇਸ਼ਨ ਨਾਮ ਦੀ ਖਾੜਕੂ ਜਥੇਬੰਦੀ ਤਿਅਾਰ ਕੀਤੀ । ਕੌਮ ਨੂੰ ਅਾਪਣਾ ਘਰ ਦਵਾੳੁਣ ਲੲੀ ਹਥਿਅਾਰ ਬੰਦ ਸੰਘਰਸ਼ ਦੀ ਸ਼ੁਰੂਅਾਤ ਕੀਤੀ ।

ਜਥੇਦਾਰ ਹਵਾਰੇ ਨੂੰ Jail ਚੋਂ ਭਜਾਉਣ ਵਾਲਾ Mastermind ਭਾਈ ਨਰਾਇਣ ਸਿੰਘ ਚੌੜਾ

ਜਥੇਦਾਰ ਹਵਾਰੇ,ਤਾਰੇ ਤੇ ਭਿਓਰੇ ਨੂੰ Jail ਚੋਂ ਭਜਾਉਣ ਵਾਲਾ Mastermind ਭਾਈ ਨਰਾਇਣ ਸਿੰਘ ਚੌੜਾ

Gepostet von Punjabi Junction am Mittwoch, 8. August 2018

ਖਾੜਕੂ ਸਫ਼ਾਂ ਵਿੱਚ ਮਸ਼ਹੂਰ ਖਾੜਕੂ ਕਰਕੇ ਜਾਣਿਅਾਂ ਜਾਂਦਾ ‘ਸ਼ਮਸ਼ੇਰ ਸਿੰਘ’ ਨਾਮ ਅਸਲ ਵਿੱਚ ਨਰਾੲਿਣ ਸਿੰਘ ਚੌੜਾ ਦਾ ਹੀ ਸੀ, ਜੋ ਲੋਕ ਅਖ਼ਬਾਰਾਂ ਵਿੱਚ ਅਕਸਰ ਪੜ੍ਹਦੇ ਰਹੇ ਹਨ। ਭਾੲੀ ਸਾਹਬ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋੲੇ ਹਮਲੇ ਤੋਂ ਬਾਅਦ ਅਗਲੀ ਰਣ ਨੀਤੀ ਲੲੀ ਪਾਕਿਸਤਾਨ ਗੲੇ, ੳੁਥੋਂ ਹਥਿਅਾਰ-ਬੰਦ ਸੰਘਰਸ਼ ਨੂੰ ਜਾਰੀ ਰੱਖਿਅਾ ਅਨੇਕਾਂ ਸਾਥੀਅਾਂ ਨੇ ਸ਼ਹੀਦੀ ਦਾ ਜਾਮ ਪੀਤਾ । ਭਾੲੀ ਜਗਤਾਰ ਸਿੰਘ ਹਵਾਰਾ, ਭਾੲੀ ਤਾਰਾ, ਅਤੇ ਭਾੲੀ ਭਿੳੁਰਾ ਨੂੰ ਬੁੜੈਲ ਜੇਲ੍ਹ ‘ਚੋਂ ਸਰੁੰਗ ਪੁੱਟ ਕੇ ਭਜਾੳੁਣ ਲੲੀ ਸਰਕਾਰਾਂ ਵੱਲੋਂ ਭਾੲੀ ਨਰਾੲਿਣ ਸਿੰਘ ਚੌੜਾ ਨੂੰ ਹੀ ਮਾਸਟਰ ਮਾਂੲੀਡ ਮੰਨਿਅਾਂ ਜਾਂਦਾ ਹੈ । ੲਿਸ ਕੇਸ ਵਿੱਚ ੳੁਹਨਾਂ ਦੀ ਗ੍ਰਿਫ਼ਤਾਰੀ ਵੀ ਹੋੲੀ ਅਤੇ ਲੰਬਾ ਸਮਾਂ ਜੇਲ੍ਹ ਵੀ ਕੱਟੀ । 1984 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਿੱਚ ਬਤੌਰ ਧਰਮ ਪ੍ਰਚਾਰਕ ਵਜੋਂ ਵਿਚਰੇ। ਭਾੲੀ ਸਾਹਬ ੲਿੱਕ ਚੰਗੇ ਕਥਾਵਾਚਕ ਵੀ ਹਨ, ਜਿਨ੍ਹਾਂ ਨੇ ਗੁਰਬਾਣੀ ਅਰਥਾਂ ਦਾ ਬਾਰੀਕੀ ਨਾਲ ਅਧਿਅੈਨ ਕੀਤਾ ਅਤੇ ਸੁਨਹਿਰੇ ਖਾੜਕੂ ਦੌਰ ਦੌਰਾਨ ਰੂਪੋਸ਼ ਹੋ ਪਾਕਿਸਤਾਨ ਵਿੱਚ ਗੁਰਬਾਣੀ ਦੀ ਕਥਾ ਕੀਤੀ । ਪੰਥਕ ਲੇਖਕ ,ਕਵੀ ,ਨਾਟਕਕਾਰ, ਨਾਵਲਕਾਰ, ਪ੍ਰਚਾਰਕ, ਕਥਾਵਾਚਕ: ਭਾੲੀ ਨਰਾੲਿਣ ਸਿੰਘ ਚੌੜਾ ੲਿਹਨਾਂ ਸਾਰੇ ਹੀ ਗੁਣਾ ਦਾ ਖ਼ਜ਼ਾਨਾ ਹੈ ਜਿਨ੍ਹਾਂ ਦੀਅਾਂ ਕਿਤਾਬਾਂ ‘ਗੁਰੀਲਾ ਯੁੱਧ’ (ਹਥਿਅਾਰ ਚਲਾੳੁਣ ਦੀ ਟਰੇਨਿੰਗ ਅਤੇ ਗੁਰੀਲਾ ਯੁੱਧ ਨੀਤੀ ਬਾਰੇ ) ‘ਖ਼ਾਲਿਸਤਾਨ ਦਾ ਸੰਘਰਸ਼’, ਸ਼ਹਾਦਤ ਦਾ ਸੱਚ’ ,’ਵਹਿੰਦੇ ਹੰਝੂ’ ਅਾਦਿ ਪਾਕਿਸਤਾਨ ਵਿੱਚ ਛਪ ਚੁੱਕੀਅਾਂ ਹਨ। ਹਿੰਦੁਸਤਾਨ ਵਿੱਚ ‘ਸਿੰਘ ਗਰਜ’, ‘ਪੰਥਕ ਦਸਤਾਵੇਜ਼’, ‘ਖਾਲਿਸਤਾਨ ਦਾ ਪੈਂਡਾ’, ‘ਪੰਥਕ ਮਸਲੇ’, ਪਾਂਧੀ, ‘ਲਲਕਾਰ’, ‘ਤਾਂਡਵ ਨਾਚ’, ‘ਬਾਰ ਪਰਾੲੇ ਬੈਸਣਾ’, ਅਾਦਿ ਹੋਰ ਅਨੇਕਾਂ ਕਿਤਾਬਾਂ ਕੌਮ ਦੀ ਝੋਲ਼ੀ ਪੲੀਅਾਂ ਹਨ । ਹਾਲ ਹੀ ਵਿੱਚ ਕਾਨੂੰਨ ਦੀਅਾਂ ਬਾਰੀਕੀਅਾਂ ਨਾਲ ਸਬੰਧਤ ‘unlawful activities’ ਅਧਾਰਤ ਕਿਤਾਬ ਮਾਰਕਿਟ ਵਿੱਚ ਅਾ ਚੁੱਕੀ ਹੈ, ਜਿਸ ਕਿਤਾਬ ਦਾ ਫਾੲਿਦਾ ਖਾੜਕੂ ਧਿਰਾ ਨਾਲ ਸਬੰਧਤ ਵਕੀਲਾਂ ਨੂੰ ਹੋ ਰਿਹਾ ਹੈ। 2010 ਵਿੱਚ ਫਿਰ ੲਿੱਕ ਵਾਰ ਭਾੲੀ ਨਰਾੲਿਣ ਸਿੰਘ ਨੂੰ ਰੂਪੋਸ਼ ਹੋਣਾ ਪਿਅਾ ਜਿਸ ਦੌਰਾਨ ਪੰਜਾਬ ਪੁਲਿਸ ਵੱਲੋਂ ਭਾੲੀ ਨਰਾੲਿਣ ਸਿੰਘ ਦੀ ੲਿਤਲਾਹ ਦੇਣ ਵਾਲੇ ਨੂੰ 15 ਲੱਖ ਰੁਪੲੇ ੲਿਨਾਮ ਦੇਣ ਦਾ ਅੈਲਾਨ ਘੋਸ਼ਿਤ ਕੀਤਾ।ਦੋ ਸਾਲ ਰੁਪੋਸ਼ ਰਹਿਣ ਤੋਂ ਬਾਅਦ ਕਿਸੇ ਪੰਥਕ ਮਖੌਟੇ ਅੰਦਰ ਛੁਪੇ ਟਾੳੂਟ ਨੇ ਭਾੲੀ ਨਰਾੲਿਣ ਸਿੰਘ ਚੌੜਾ ਨੂੰ ਧੋਖੇ ਨਾਲ ਪੁਲਸ ਕੋਲ ਫੜਾ ਦਿੱਤਾ । ਭਾੲੀ ਸਾਹਿਬ ੲਿਸ ਸਮੇਂ ਅੰਮ੍ਰਿਤਸਰ, ਤਰਨਤਾਰਨ, ਰੋਪੜ ਅਦਾਲਤ ਤੋਂ ਦੇਸ਼ ਧ੍ਰੋਹ, ਅਸਲਾ , ਬਾਰੂਦ ਜਿਹੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ‘ਚੋਂ ਜ਼ਮਾਨਤ ਹੋਣ ‘ਤੇ ਹੁਣ ਰਿਹਾੲੀ ਹੋੲੀ ਹੈ । ਭਾੲੀ ਨਰਾੲਿਣ ਸਿੰਘ ਬਾਰੇ ਲੋਕ ਅਕਸਰ ਅਾਖਦੇ ਹਨ ਕਿ ੲਿਹ ਸਖ਼ਸ਼ ਨਾ ਵਿਕਣ ਵਾਲਾ, ਨਾ ਝੁਕਣ ਵਾਲਾ , ਨਾ ਰੁਕਣ ਵਾਲਾ ਹੈ । ਭਾੲੀ ਸਾਹਬ ਦੀ ਸਖ਼ਸ਼ੀਅਤ ਕੌਮ ਵਿੱਚ ਅਜਿਹੀ ਹੈ ਜਿਸ ੳੁੱਪਰ ਕੋੲੀ ਕਿਸੇ ਪ੍ਰਕਾਰ ਦੀ ੳੁਂਗਲ ਨਹੀਂ ਚੁੱਕ ਸਕਦਾ।

About Pindonline

Leave a Reply

Your email address will not be published. Required fields are marked *