Home / News / ਜਲੰਧਰ – ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਣ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੀਆਂ 2 ਲੜਕੀਆਂ ਨੂੰ ਗ੍ਰਿਫਤਾਰ

ਜਲੰਧਰ – ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਣ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੀਆਂ 2 ਲੜਕੀਆਂ ਨੂੰ ਗ੍ਰਿਫਤਾਰ

ਨਵੀਂ ਬਾਰਾਂਦਰੀ ਥਾਣੇ ਦੀ ਪੁਲਸ ਨੇ ਬੱਸ ਸਟੈਂਡ ਦੇ ਆਲੇ-ਦੁਆਲੇ ਘੁੰਮ ਕੇ ਰਾਹਗੀਰ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਣ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੀਆਂ 2 ਲੜਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਬੱਸ ਸਟੈਂਡ ਦੇ ਨੇੜੇ ਰਣਜੀਤ ਨਗਰ ਵਿਚ ਰਹਿੰਦੀਆਂ ਸਨ।ਉਨ੍ਹਾਂ ਦੀ ਪਛਾਣ ਮਨਪ੍ਰੀਤ ਕੌਰ ਵਾਸੀ ਰਣਜੀਤ ਨਗਰ ਅਤੇ ਕੋਨਿਕਾ ਪੁੱਤਰੀ ਮੋਹਿੰਦਰਪਾਲ ਵਾਸੀ ਗਰੋਵਰ ਕਾਲੋਨੀ ਕਪੂਰਥਲਾ ਵਜੋਂ ਹੋਈ ਹੈ। ਥਾਣਾ ਨਵੀਂ ਬਾਰਾਂਦਰੀ ਦੇ ਐੱਸ. ਐੱਚ. ਓ. ਬਲਵੀਰ ਸਿੰਘ ਨੇ ਦੱਸਿਆ ਕਿ ਉਕਤ ਲੜਕੀਆਂ ਦਾ ਸ਼ਿਕਾਰ ਬਣੇ 5 ਨੌਜਵਾਨ ਕੀਰਤੀ ਨਗਰ ਲਾਡੋਵਾਲੀ ਰੋਡ ਵਾਸੀ ਹਰਵਿੰਦਰ ਕੁਮਾਰ ਪੁੱਤਰ ਰਾਜ ਕੁਮਾਰ, ਲਵਪ੍ਰੀਤ ਕੁਮਾਰ ਵਾਸੀ ਜੌਹਲਾਂ, ਲਖਵਿੰਦਰ ਸਿੰਘ ਵਾਸੀ ਬੇਅੰਤ ਨਗਰ, ਹਰਮਿੰਦਰ ਸਿੰਘ ਹੈਪੀ ਵਾਸੀ ਹਠੂਰ (ਲੁਧਿਆਣਾ) ਅਤੇ ਦਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਬਸਤੀ ਮਿੱਠੂ ਜਲੰਧਰ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ ਮਨਪ੍ਰੀਤ ਕੌਰ ਅਤੇ ਕੋਨਿਕਾ ਦੇ ਖਿਲਾਫ ਥਾਣਾ ਨਵੀਂ ਬਾਰਾਂਦਰੀ ਵਿਚ ਮੁਕੱਦਮਾ ਨੰਬਰ 193 ਦੇ ਤਹਿਤ 383, 384, 388, 420 ਤੇ 34 ਆਈ. ਪੀ. ਸੀ. ਦਾ ਕੇਸ ਦਰਜ ਕੀਤਾ ਗਿਆ ਹੈ।ਦੋਵਾਂ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ। ਪੁਲਸ ਨੇ ਰਣਜੀਤ ਨਗਰ ਤੋਂ ਲੜਕੀਆਂ ਦੀ ਗ੍ਰਿਫਤਾਰੀ ਦਿਖਾਈ ਹੈ। ਨੌਜਵਾਨ ਨੇ ਖੁਦ ਹੀ ਵਾਇਰਲ ਕੀਤੀ ਵੀਡੀਓ ਤੇ ਆਡੀਓ —ਬੱਸ ਸਟੈਂਡ ਦੇ ਨੇੜੇ ਘੁੰਮਦੇ ਹੋਏ ਨੌਜਵਾਨਾਂ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੀਆਂ ਰਣਜੀਤ ਨਗਰ ਨਿਵਾਸੀ ਦੋ ਔਰਤਾਂ ਦਾ ਸ਼ਿਕਾਰ ਹੋਏ ਕਈ ਨੌਜਵਾਨਾਂ ਵਿਚੋਂ ਇਕ ਪੀੜਤ ਨੌਜਵਾਨ ਨੇ ਮੁਟਿਆਰ ਨਾਲ ਬਣੀ ਆਪਣੀ ਅਸ਼ਲੀਲ ਵੀਡੀਓ ਤੇ ਆਡੀਓ ਵਾਇਰਲ ਕੀਤੀ ਹੈ।ਨੌਜਵਾਨ ਮੁਤਾਬਕ ਇਹ ਵੀਡੀਓ ਨਵੀਂ ਬਾਰਾਂਦਰੀ ਪੁਲਸ ਵਲੋਂ ਫੜੀਆਂ ਗਈਆਂ ਔਰਤਾਂ ਖੁਦ ਬਣਵਾਉਂਦੀਆਂ ਸਨ ਤਾਂ ਕਿ ਉਹ ਬਾਅਦ ਵਿਚ ਉਨ੍ਹਾਂ ਨੂੰ ਬਲੈਕਮੇਲ ਕਰ ਸਕਣ। ਕੋਨਿਕਾ ਦਾ ਵਿਆਹ ਨਹੀਂ ਹੋਇਆ, ਉਂਝ ਹੀ ਪਾਇਆ ਹੈ ਚੂੜਾ–ਨਵੀਂ ਬਾਰਾਂਦਰੀ ਥਾਣੇ ਦੇ ਮੁਖੀ ਇੰਸਪੈਕਟਰ ਬਲਬੀਰ ਸਿੰਘ ਨੇ ਫੜੀਆਂ ਗਈਆਂ ਔਰਤਾਂ ਵਿਚੋਂ ਕੋਨਿਕਾ ਨਾਮੀ ਔਰਤ ਦੇ ਪਹਿਨੇ ਹੋਏ ਚੂੜੇ ਦੇ ਬਾਰੇ ਕਿਹਾ ਹੈ ਕਿ ਪੁਲਸ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਗਰੋਵਰ ਕਾਲੋਨੀ ਕਪੂਰਥਲਾ ਵਿਚ ਰਹਿਣ ਵਾਲੀ ਇਸ ਔਰਤ ਦਾ ਵਿਆਹ ਨਹੀਂ ਹੋਇਆ ਹੈ।ਇਸ ਨੇ ਵੈਸੇ ਹੀ ਨਵੇਂ ਵਿਆਹ ਦਾ ਚੂੜਾ ਪਾਇਆ ਹੋਇਆ ਹੈ ਤਾਂ ਕਿ ਲੋਕਾਂ ਨੂੰ ਇਹ ਸਾਬਤ ਕਰ ਸਕੇ ਕਿ ਉਹ ਵਿਆਹੀ ਹੋਈ ਹੈ। ਇਨ੍ਹਾਂ ਦੋਵਾਂ ਦਾ ਮਕਸਦ ਸਿਰਫ ਇਕ ਹੀ ਸੀ ਨੌਜਵਾਨਾਂ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਪ੍ਰਾਪਤ ਕਰਨਾ ਨਹੀਂ ਤਾਂ ਉਨ੍ਹਾਂ ‘ਤੇ ਝੂਠਾ ਕੇਸ ਦਰਜ ਕਰਵਾਉਣਾ।1.70 ਹਜ਼ਾਰ ਲੈ ਕੇ ਰੇਪ ਦਾ ਕੇਸ ਦਰਜ ਕਰਵਾਇਆ–ਮਿੱਠੂ ਬਸਤੀ ਵਾਸੀ ਸੁੱਚਾ ਸਿੰਘ ਨੇ ਫੜੀਆਂ ਦੋਵਾਂ ਲੜਕੀਆਂ ਵਿਚੋਂ ਮਨਪ੍ਰੀਤ ਕੌਰ ਦੇ ਬਾਰੇ ਵਿਚ ਕਿਹਾ ਕਿ ਉਸਨੇ ਉਨ੍ਹਾਂ ਦੇ ਬੇਟੇ ਦਵਿੰਦਰ ਸਿੰਘ ਤੇ ਥਾਣਾ ਗਗਰੇਟ (ਜ਼ਿਲਾ ਊਨਾ) ਹਿਮਾਚਲ ਪ੍ਰਦੇਸ਼ ਵਿਚ ਵਿੱਕੀ ਦੇ ਖਿਲਾਫ ਸ਼ਿਕਾਇਤ ਦੇ ਕੇ ਰੇਪ ਦਾ ਕੇਸ ਦਰਜ ਕਰਵਾ ਦਿੱਤਾ, ਜਦਕਿ ਇਸ ਤੋਂ ਪਹਿਲਾਂ ਉਸਨੇ ਉਨ੍ਹਾਂ ਕੋਲੋਂ ਕੇਸ ਨਾ ਦਰਜ ਕਰਵਾਉਣ ਲਈ 1.70 ਹਜ਼ਾਰ ਰੁਪਏ ਲਏ ਸਨ। ਸੁੱਚਾ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਨੇ ਉਨ੍ਹਾਂ ਦੇ ਬੇਟੇ ਦਵਿੰਦਰ ਸਿੰਘ ਨੂੰ ਆਪਣੇ ਪ੍ਰੇਮ ਦੇ ਜਾਲ ਵਿਚ ਫਸਾਇਆ ਅਤੇ ਉਸ ਨਾਲ ਘੁੰਮਣ ਹਿਮਾਚਲ ਪ੍ਰਦੇਸ਼ ਚਲੇ ਗਏ ਅਤੇ ਉਥੇ ਇਕ ਹੋਟਲ ਵਿਚ ਰਹਿਣ ਤੋਂ ਬਾਅਦ ਅਗਲੇ ਦਿਨ ਗਗਰੇਟ ਥਾਣੇ ਵਿਚ ਜਾ ਕੇ ਉਸ ‘ਤੇ ਰੇਪ ਦਾ ਕੇਸ ਦਰਜ ਕਰਵਾ ਦਿੱਤਾ, ਜਿਸ ਦੀ ਸਜ਼ਾ ਉਨ੍ਹਾਂ ਦਾ ਬੇਟਾ ਮਾਡਰਨ ਜੇਲ ਕਪੂਰਥਲਾ ਵਿਚ ਕੱਟ ਰਿਹਾ ਹੈ। ਦਵਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਭਵਿੱਖ ਮਨਪ੍ਰੀਤ ਨਾਂ ਦੀ ਲੜਕੀ ਨੇ ਖਰਾਬ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਦੋਵੇਂ ਲੜਕੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

About Pindonline

Leave a Reply

Your email address will not be published. Required fields are marked *