Home / News / ਟ੍ਰਾਂਸਫਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲਾ ਗਿਰੋਹ ਕਾਬੂ

ਟ੍ਰਾਂਸਫਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲਾ ਗਿਰੋਹ ਕਾਬੂ

ਮੋਗਾ, (ਆਜ਼ਾਦ)- ਮੋਗਾ ਪੁਲਸ ਵੱਲੋਂ ਬਿਜਲੀ ਟ੍ਰਾਂਸਫਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ, ਜਦਕਿ 2 ਭੱਜਣ ‘ਚ ਸਫਲ ਹੋ ਗਏਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਦ ਹੌਲਦਾਰ ਨਰਿੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ‘ਚ ਗਸ਼ਤ ਕਰ ਰਹੇ ਸਨ ਤਾਂ ਗੁਪਤ ਜਾਣਕਾਰੀ ਮਿਲੀ ਕਿ ਜਗਤਾਰ ਸਿੰਘ ਉਰਫ ਜੱਗਾ ਨਿਵਾਸੀ ਪਿੰਡ ਭੋਇਪੁਰ, ਪਤਰਸ ਨਿਵਾਸੀ ਪਿੰਡ ਬਾਜੇਕੇ, ਗੁਰਪਾਲ ਸਿੰਘ ਉਰਫ ਲਾਡੀ ਨਿਵਾਸੀ ਪਿੰਡ ਬੱਗੇ ਤੇ ਗਗਨਦੀਪ ਸਿੰਘ ਉਰਫ ਨਿੱਕਾ ਨਿਵਾਸੀ ਚੁੱਘਾ ਬਸਤੀ ਧਰਮਕੋਟ ਬਿਜਲੀ ਟ੍ਰਾਂਸਫਾਰਮਰਾਂ ‘ਚੋਂ ਤੇਲ ਤੇ ਤਾਰਾਂ ਚੋਰੀ ਕਰਦੇ ਹਨ, ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ, ਜਿਸ ‘ਤੇ ਪੁਲਸ ਪਾਰਟੀ ਨੇ ਛਾਪੇਮਾਰੀ ਕਰ ਕੇ ਜਗਤਾਰ ਸਿੰਘ ਉਰਫ ਜੱਗਾ ਤੇ ਪਤਰਸ ਨੂੰ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਚੋਰੀ ਕੀਤਾ ਗਿਆ 40 ਲੀਟਰ ਟ੍ਰਾਂਸਫਾਰਮਰਾਂ ਦੇ ਤੇਲ ਤੋਂ ਇਲਾਵਾ ਚੋਰੀ ਦੀ ਵਾਰਦਾਤ ਦੌਰਾਨ ਵਰਤੇ ਗਏ 2 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ, ਜਦਕਿ ਇਨ੍ਹਾਂ ਦੇ 2 ਸਾਥੀ ਗੁਰਪਾਲ ਸਿੰਘ ਤੇ ਗਗਨਦੀਪ ਸਿੰਘ ਫਰਾਰ ਹੋ ਗਏਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਹੌਲਦਾਰ ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਕਰਨ ‘ਤੇ ਕਥਿਤ ਦੋਸ਼ੀਆਂ ਨੇ ਕਿਹਾ ਕਿ ਉਕਤ ਤੇਲ ਉਨ੍ਹਾਂ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਕੜਿਆਲ ਤੇ ਬ੍ਰਹਮਕੇ ਅਤੇ ਹੋਰ ਪਿੰਡਾਂ ਦੇ ਖੇਤਾਂ ‘ਚ ਲੱਗੇ ਟ੍ਰਾਂਸਫਾਰਮਰਾਂ ‘ਚੋਂ ਕੁੱਝ ਸਮਾਂ ਪਹਿਲਾਂ ਚੋਰੀ ਕੀਤਾ ਸੀ। ਅੱਜ ਉਹ ਉਕਤ 40 ਲੀਟਰ ਤੇਲ ਦੀ ਵਿਕਰੀ ਕਰਨ ਲਈ ਜਾ ਰਹੇ ਸਨ। ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਗਿਰੋਹ ਦੇ ਦੋਵੇਂ ਭਗੌੜੇ ਸਾਥੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।

About Pindonline

Leave a Reply

Your email address will not be published. Required fields are marked *