Home / News / ਧਮਕੀ ਪੂਰੇ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ

ਧਮਕੀ ਪੂਰੇ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ

ਧਮਕੀ ਪੂਰੇ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ,ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਐੱਮ ਐੱਲ ਏ ਸਿਮਰਜੀਤ ਸਿੰਘ ਬੈਂਸ ਨੂੰ ਕੈਨੇਡਾ ਤੋਂ ਧਮਕੀ ਭਰਿਆ ਪੱਤਰ ਆਇਆ ਹੈ। ਪੱਤਰ ਰਾਹੀਂ ਬੈਂਸ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਬੰਦ ਕਰ ਦੇਣ। ਇਸ ਧਮਕੀ ਭਰੇ

ਸਿਮਰਜੀਤ ਬੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸਿਮਰਜੀਤ ਬੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ Simarjeet Singh Bains #Ludhiana

Gepostet von JagBani am Donnerstag, 26. Juli 2018

ਪੱਤਰ ਦੀ ਸ਼ਿਕਾਇਤ ਉਨ੍ਹਾਂ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਭੇਜੀ ਹੈ।ਪੱਤਰ ਵਿੱਚ ਲਿਖਿਆ ਹੈ ਕਿ ਪਿਛਲੇ ਦਿਨੀਂ ਮੈਨੂੰ ਇੱਕ ਪੱਤਰ ਪ੍ਰਾਪਤ ਹੋਇਆ ਹੈ, ਜੋ ਕਿ ਸਰੀ (ਕੈਨੇਡਾ) ਤੋਂ ਭੇਜਿਆ ਲਗਦਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਡਰੱਗ ਮਾਫੀਆ ਦੇ ਖਿਲਾਫ ਜੋ ਮੁਹਿੰਮ ਚਲਾਈ ਹੋਈ ਹੈ, ਉਸ ਨੂੰ ਤੁਰੰਤ ਬੰਦ ਕਰ ਦਿਓ। ਅਸੀਂ ਬਹੁਤ ਪਾਵਰਫੁੱਲ ਆਰਗੇਨਾਈਜੇਸ਼ਨ ਦਾ ਹਿੱਸਾ ਹਾਂ ਤੇ ਜੇ ਤੁਸੀਂ ਨਸ਼ਾ ਤਸਕਰਾਂ ਖਿਲਾਫ ਛੇੜੀ ਮੁਹਿੰਮ ਨੂੰਬੰਦ ਨਾ ਕੀਤਾ ਤਾਂ ਤੁਹਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪਾਣਗੇ।ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕਿਸੇ ਵੀ ਤਰਾਂ ਦਾ ਨੁਕਸਾਨ ਹੋ ਸਕਦਾ ਹੈ।ਇਸ ਤੋਂ ਪਹਿਲਾਂ ਕਰੀਬ 6 ਮਹੀਨੇ ਪਹਿਲਾਂ ਅਤੇ ਪਿਛਲੇ ਸਾਲ ਮਈ 2017 ਵਿੱਚ ਵੀ ਅਜਿਹੇ ਹੀ ਪੱਤਰ ਆਏ ਸਨ, ਜਿਸ ਸਬੰਧੀ ਮੈਂ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਜਾਣਕਾਰੀ ਦੇ ਦਿੱਤੀ ਸੀ ਅਤੇ ਪ੍ਰਾਪਤ ਹੋਏ ਪੱਤਰ ਵੀ ਕਮਿਸ਼ਨਰ ਪੁਲਸਲੁਧਿਆਣਾ ਨੂੰ ਦੇ ਦਿੱਤੇ ਸਨ। ਇਸ ਤੋਂ ਇਲਾਵਾ ਮੇਰੇ ਮੋਬਾਇਲ ਨੰਬਰ 98550-93795 ‘ਤੇ ਵੀ ਬਲੈਂਕ ਕਾਲਾਂ ਆਉਂਦੀਆਂ ਰਹਿੰਦੀਆਂ ਹਨਜਿਸ ‘ਤੇ ਕੋਈ ਵੀ ਨੰਬਰ ਡਿਸਪਲੇ ਨਹੀਂ ਹੁੰਦਾ। ਇਨ੍ਹਾਂ ਕਾਲਾਂ ‘ਤੇ ਵੀ ਗੱਲ ਕਰਨ ਵਾਲਾ ਵਿਅਕਤੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ। ਇਸ ਸਬੰਧੀ ਮੈਂ ਪ੍ਰਾਪਤ ਹੋਇਆ ਧਮਕੀ ਭਰਿਆ ਪੱਤਰ ਏ.ਡੀ.ਜੀ.ਪੀ. (ਸਕਿਓਰਿਟੀ), ਚੰਡੀਗੜ ਨੂੰ ਦੇ ਦਿੱਤਾ ਹੈ।ਸੋਕਿਰਪਾ ਕਰਕੇ ਇੱਸ ਪੱਤਰ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਜਾਵੇ ਤਾਂ ਜੋ ਧਮਕੀਆਂ ਦੇਣ ਵਾਲਿਆਂ ਦਾ ਪਤਾ ਲੱਗ ਸਕੇ ਅਤੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤਾ ਜਾਵੇ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About Pindonline

Leave a Reply

Your email address will not be published. Required fields are marked *