Home / News / ਪੁਲਿਸ ਨੇ ਤਿੰਨ ਲੁਟੇਰੇ ਫੜੇ ਹਨ ਜੋ ਜਲੰਧਰ ਤੇ ਕਪੂਰਥਲਾ ‘ਚ ਚੋਰੀ ਤੇ ਲੁੱਟਾਂ-ਖੋਹਾਂ ਕਰਦੇ ਸਨ

ਪੁਲਿਸ ਨੇ ਤਿੰਨ ਲੁਟੇਰੇ ਫੜੇ ਹਨ ਜੋ ਜਲੰਧਰ ਤੇ ਕਪੂਰਥਲਾ ‘ਚ ਚੋਰੀ ਤੇ ਲੁੱਟਾਂ-ਖੋਹਾਂ ਕਰਦੇ ਸਨ

ਜਲੰਧਰ: ਪੁਲਿਸ ਨੇ ਤਿੰਨ ਲੁਟੇਰੇ ਫੜੇ ਹਨ ਜੋ ਜਲੰਧਰ ਤੇ ਕਪੂਰਥਲਾ ‘ਚ ਚੋਰੀ ਤੇ ਲੁੱਟਾਂ-ਖੋਹਾਂ ਕਰਦੇ ਸਨ। ਪੁਲਿਸ ਨੇ ਇਨ੍ਹਾਂ ਤਿੰਨਾ ਦੀ ਗ੍ਰਿਫਤਾਰੀ ਤੋਂ ਬਾਅਦ 53 ਵਾਰਦਾਤਾਂ ਹੱਲ ਕਰਨ ਦਾ ਦਾਅਵਾ ਕੀਤਾ ਹੈ। ਜਲੰਧਰ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਦੱਸਿਆ ਹੈ ਕਿ 53 ਵਾਰਦਾਤਾਂ ਅੰਜਾਮ ਦਿੱਤਾ ਹੈ, ਪਰ ਸਾਰੀਆਂ ਰਿਪੋਰਟ ਹੀ ਨਹੀਂ ਹੋਈਆਂ।ਉਧਰ, ਜਲੰਧਰ ਪੁਲਿਸ 15 ਦਿਨ ਬਾਅਦ ਵੀ ਆਦਮਪੁਰ ਤੋਂ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਮਾਂ ਨਾਲ ਹੋਈ ਲੁੱਟ-ਖੋਹ ਦੇ ਮਾਮਲੇ ਨੂੰ ਹੱਲ ਨਹੀਂ ਕਰ ਸਕੀ ਹੈ। ਬੀਤੀ 17 ਨਵੰਬਰ ਨੂੰ ਜਲੰਧਰ ਦੇ ਬੱਸ ਅੱਡੇ ਨਜ਼ਦੀਕ ਰਿਕਸ਼ੇ ‘ਤੇ ਜਾ ਰਹੀ ਐਮ.ਐਲ.ਏ. ਦੀ ਮਾਂ ਨਾਲ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਰਸ ਖੋਹ ਲਿਆ ਸੀ। ਇਸ ਦੌਰਾਨ ਆਪਣਾ ਪਰਸ ਬਚਾਉਣ ਦੀ ਕੋਸ਼ਿਸ਼ ਵਿੱਚ ਵਿਧਾਇਕ ਦੀ ਮਾਂ ਰਿਕਸ਼ੇ ਤੋਂ ਡਿੱਗ ਗਈ ਸੀ ਤੇ ਉਸ ਦੀ ਕਾਫੀ ਸੱਟ ਵੀ ਲੱਗੀ ਸੀ।ਪੁਲਿਸ ਨੇ ਇਸ ਮਸਲੇ ਬਾਰੇ ਕਿਹਾ ਕਿ ਅਕਾਲੀ ਵਿਧਾਇਕ ਦੀ ਮਾਂ ਤੋਂ ਪਰਸ ਖੋਹਣ ਵਾਲੇ ਦੋ ਲੁਟੇਰਿਆਂ ਦੇ ਬਾਰੇ ਪੁਲਿਸ ਹੱਥ ਹਾਲੇ ਕੋਈ ਸੁਰਾਗ ਨਹੀਂ ਲੱਗਿਆ ਹੈ। ਡੀ.ਸੀ.ਪੀ. ਦਾ ਕਹਿਣਾ ਹੈ ਕਿ ਇਹ ਮਾਮਲਾ ਇਹ ਫਿਲਹਾਲ ਹੱਲ ਨਹੀਂ ਹੋਇਆ ਹੈ ਤੇ ਇਸ ‘ਤੇ ਕੰਮ ਕੀਤਾ ਜਾ ਰਿਹਾ ਹੈ।ਜਲੰਧਰ: ਪੁਲਿਸ ਨੇ ਤਿੰਨ ਲੁਟੇਰੇ ਫੜੇ ਹਨ ਜੋ ਜਲੰਧਰ ਤੇ ਕਪੂਰਥਲਾ ‘ਚ ਚੋਰੀ ਤੇ ਲੁੱਟਾਂ-ਖੋਹਾਂ ਕਰਦੇ ਸਨ। ਪੁਲਿਸ ਨੇ ਇਨ੍ਹਾਂ ਤਿੰਨਾ ਦੀ ਗ੍ਰਿਫਤਾਰੀ ਤੋਂ ਬਾਅਦ 53 ਵਾਰਦਾਤਾਂ ਹੱਲ ਕਰਨ ਦਾ ਦਾਅਵਾ ਕੀਤਾ ਹੈ। ਜਲੰਧਰ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਦੱਸਿਆ ਹੈ ਕਿ 53 ਵਾਰਦਾਤਾਂ ਅੰਜਾਮ ਦਿੱਤਾ ਹੈ, ਪਰ ਸਾਰੀਆਂ ਰਿਪੋਰਟ ਹੀ ਨਹੀਂ ਹੋਈਆਂ।ਉਧਰ, ਜਲੰਧਰ ਪੁਲਿਸ 15 ਦਿਨ ਬਾਅਦ ਵੀ ਆਦਮਪੁਰ ਤੋਂ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਮਾਂ ਨਾਲ ਹੋਈ ਲੁੱਟ-ਖੋਹ ਦੇ ਮਾਮਲੇ ਨੂੰ ਹੱਲ ਨਹੀਂ ਕਰ ਸਕੀ ਹੈ। ਬੀਤੀ 17 ਨਵੰਬਰ ਨੂੰ ਜਲੰਧਰ ਦੇ ਬੱਸ ਅੱਡੇ ਨਜ਼ਦੀਕ ਰਿਕਸ਼ੇ ‘ਤੇ ਜਾ ਰਹੀ ਐਮ.ਐਲ.ਏ. ਦੀ ਮਾਂ ਨਾਲ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਰਸ ਖੋਹ ਲਿਆ ਸੀ। ਇਸ ਦੌਰਾਨ ਆਪਣਾ ਪਰਸ ਬਚਾਉਣ ਦੀ ਕੋਸ਼ਿਸ਼ ਵਿੱਚ ਵਿਧਾਇਕ ਦੀ ਮਾਂ ਰਿਕਸ਼ੇ ਤੋਂ ਡਿੱਗ ਗਈ ਸੀ ਤੇ ਉਸ ਦੀ ਕਾਫੀ ਸੱਟ ਵੀ ਲੱਗੀ ਸੀ।ਪੁਲਿਸ ਨੇ ਇਸ ਮਸਲੇ ਬਾਰੇ ਕਿਹਾ ਕਿ ਅਕਾਲੀ ਵਿਧਾਇਕ ਦੀ ਮਾਂ ਤੋਂ ਪਰਸ ਖੋਹਣ ਵਾਲੇ ਦੋ ਲੁਟੇਰਿਆਂ ਦੇ ਬਾਰੇ ਪੁਲਿਸ ਹੱਥ ਹਾਲੇ ਕੋਈ ਸੁਰਾਗ ਨਹੀਂ ਲੱਗਿਆ ਹੈ। ਡੀ.ਸੀ.ਪੀ. ਦਾ ਕਹਿਣਾ ਹੈ ਕਿ ਇਹ ਮਾਮਲਾ ਇਹ ਫਿਲਹਾਲ ਹੱਲ ਨਹੀਂ ਹੋਇਆ ਹੈ ਤੇ ਇਸ ‘ਤੇ ਕੰਮ ਕੀਤਾ ਜਾ ਰਿਹਾ ਹੈ।

About Pindonline

Leave a Reply

Your email address will not be published. Required fields are marked *