Home / Breaking / ਪੰਜਾਬੀ ਬੋਲੀ ਤੇ BAN ਲਾਉਣ ਵਾਲ਼ੇ ਸਕੂਲਾਂ ਨੂੰ Lakha Sidhana ਦੀ ਸਿੱਧੀ ਧਮਕੀ !!

ਪੰਜਾਬੀ ਬੋਲੀ ਤੇ BAN ਲਾਉਣ ਵਾਲ਼ੇ ਸਕੂਲਾਂ ਨੂੰ Lakha Sidhana ਦੀ ਸਿੱਧੀ ਧਮਕੀ !!

ਕਿਸੇ ਸਮੇਂ ਗੈਂਗਸਟਰ ਮੰਨਿਆ ਜਾਂਦਾ ਸੀ ਵੀਰ ਲੱਖਾ ਸਿਧਾਣਾ ਪਰ ਅੱਜਕਲ ਜੋ ਕੰਮ ਵੀਰ ਲੱਖਾ ਸਿਧਾਣਾ ਕਰ ਰਿਹਾ ਉਹ ਸ਼ਾਇਦ ਕੋਈ ਰਾਜਨੀਤਿਕ ਲੀਡਰ ਵੀ ਨਾ ਕਰ ਸਕੇ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਵਾਇਰਲ ਹੋਇਆ ਸੀ ਜੋ ਅਕਾਲ ਸਹਾਇ ਅਕੈਡਮੀ ਦਾ ਸੀ। ਜਿਸ ਵਿਚ ਲਿਖਿਆ ਗਿਆ ਸੀ ਕਿ ਜੇ ਇਸ ਅਕੈਡਮੀ ਵਿਚ ਪੰਜਾਬੀ ਬੋਲੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸਨੂੰ ਜੁਰਮਾਨਾ ਕੀਤਾ ਜਾਵੇਗਾ।ਸਿਰਫ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਕਰਨ ਨੂੰ ਕਿਹਾ ਗਿਆ ਸੀ।ਜਦੋਂ ਇਸ ਮਾਮਲੇ ਬਾਰੇ ਲੱਖਾ ਸਿਧਾਣਾ ਨੂੰ ਪਤਾ ਲੱਗਾ ਤਾਂ ਉਹ ਪਹੁੰਚ ਗਏ ਓਸੇ ਅਕੈਡਮੀ ਵਿਚ। ਉਹਨਾਂ ਨੇ ਸਕੂਲਾਂ ਨੂੰ ਚਿਤਾਵਨੀ ਕੀਤੀ ਹੈ ਕਿ ਸਾਰੇ ਸਕੂਲਾਂ ਵਿਚ ਪੰਜਾਬੀ ਬੋਲੀ ਲਾਗੂ ਕੀਤੀ ਜਾਵੇ ਨਹੀਂ ਤਾਂ ਉਹ ਖੁਦ ਕਾਨੂੰਨ ਨੂੰ ਹੱਥ ਵਿਚ ਲੈਣਗੇ। ਨਾਲ ਹੀ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਦੀਆਂ ਸਰਕਾਰੀ ਇਮਾਰਤਾਂ,ਸੜਕਾਂ ਅਤੇ ਤੇ ਸਟੇਸ਼ਨ ਉੱਤੇ ਜਿਥੇ ਵੀ ਹਿੰਦੀ ਜਾਂ ਅੰਗਰੇਜ਼ੀ ਉੱਪਰ ਲਿਖੀ ਸੀ ਓਥੇ ਉੱਪਰ ਪੰਜਾਬੀ ਕਰ ਦਿੱਤੀ ਗਈ ਹੈ ਤੇ ਜਿਥੇ ਰਹੀ ਗਈ ਹੈ ਭਾਵੇਂ ਕਿ ਲੱਖਾ ਸਿਧਾਣਾ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਗੱਲ ਕਰ ਰਹੇ ਹਨ ਪਰ ਕੁਝ ਲੋਕ ਇਸਨੂੰ ਸ਼ਲਾਘਾਯੋਗ ਕਦਮ ਮੰਨ ਰਹੇ ਹਨ।ਓਥੇ ਵੀ ਪੰਜਾਬੀ ਕਰ ਦਿੱਤੀ ਜਾਵੇਗੀ। ਜਦੋਂ ਇਸ ਸਬੰਧੀ ਸਬੰਧਿਤ ਅਕੈਡਮੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਿਸੇ ਨੇ ਗਲਤ ਪੋਸਟ ਪਾ ਕੇ ਉਹਨਾਂ ਦੀ ਅਕੈਡਮੀ ਨੂੰ ਬਦਨਾਮ ਕਰਨ ਦੀ ਚਾਲ ਚਲੀ ਹੈ। ਨਾਲ ਹੀ ਉਹਨਾਂ ਕਿਹਾ ਕਿ ਅਕੈਡਮੀ ਵਿਚ ਵੀ ਜਿਥੇ ਜਿਥੇ ਅੰਗਰੇਜ਼ੀ ਜਾਂ ਹਿੰਦੀ ਲਿਖੀ ਗਈ ਹੈ ਓਥੇ ਵੀ ਜਲਦੀ ਹੀ ਪੰਜਾਬੀ ਕਰ ਦਿੱਤੀ ਜਾਵੇਗੀ।ਇਸ ਅਕੈਮਦੀ ਦੇ ਪੋਸਟਰ ਵਾਲੀ ਪੋਸਟ ਵਿਚ ਸਚਾਈ ਸੀ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਲੱਖਾ ਸਿਧਾਣਾ ਦੀ ਚਿਤਾਵਨੀ ਨਾਲ ਬਾਕੀ ਸਕੂਲਾਂ ਨੂੰ ਵੀ ਕੰਨ ਹੋ ਜਾਣਗੇ।

About Pindonline

Leave a Reply

Your email address will not be published. Required fields are marked *