Home / News / ਬੱਚਿਆਂ ਨੂੰ ਸਿੱਖੀ ਦੇ ਰਾਹ ਪਾ ਰਹੇ ਮਿਸਟਰ ਸਿੰਘ

ਬੱਚਿਆਂ ਨੂੰ ਸਿੱਖੀ ਦੇ ਰਾਹ ਪਾ ਰਹੇ ਮਿਸਟਰ ਸਿੰਘ

ਲੁਧਿਆਣਾ ਦੇ ਮਾਡਲ ਟਾਊਨ ਸਥਿਤ ਮਿਸਟਰ ਸਿੰਘ ਕਿੰਗ ਬਰਗਰ ਦੀ ਰੇਹੜੀ ਚਲਾਉਣ ਵਾਲੇ ਰਵਿੰਦਰਪਾਲ ਸਿੰਘ ਨੇ ਬੱਚਿਆਂ ਤੇ ਵੱਡਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਵੱਖਰਾ ਹੀ ਉਪਰਾਲਾ ਕੀਤਾ ਹੈ। ਰਵਿਦਰਪਾਲ ਸਿੰਘ ਆਪਣੀ ਬਰਗਰਾਂ ਦੀ ਰੇਹੜੀ ’ਤੇ ਵੱਖਰੇ ਤਰੀਕੇ ਨਾਲ ਜਪੁਜੀ ਸਾਹਿਬ ਦਾ ਪਾਠ ਸੁਣਾਉਂਦੇ ਹਨ ਤੇ ਲੋਕਾਂ ਨੂੰ ਮੁਫ਼ਤ ਵਿੱਚ ਹੀ ਬਰਗਰ ਖਵਾਉਂਦੇ ਹਨਇਸ ਤੋਂ ਇਲਾਵਾ ਸ੍ਰੀ ਗੁਰੂ ਗਰੰਥ ਸਾਹਿਬ ਦੇ ਦੋ ਅੰਗਾਂ ਦਾ ਪਾਠ ਪੜ੍ਹ ਕੇ ਸੁਣਾਉਣ ਵਾਲੇ ਬੱਚਿਆਂ ਨੂੰ ਉਹ ਫਰੀ ਬਰਗਰ ਤੇ ਹੋਰ ਤੋਹਫੇ ਵੀ ਦਿੰਦੇ ਹਨ।ਇੰਨਾ ਹੀ ਨਹੀਂ, ਵਾਤਾਵਰਨ ਦੀ ਸੁਰੱਖਿਆ ਲਈ ਵੀ ਉਨ੍ਹਾਂ ਖ਼ਾਸ ਉਪਰਾਲਾ ਕੀਤਾ ਹੈ। ਆਪਣੇ ਮਾਪਿਆਂ ਨਾਲ ਇੱਕ ਪੌਦਾ ਲਾਉਂਦਿਆਂ ਦੀ ਸੈਲਫੀ ਦਿਖਾਉਣ ਵਾਲੇ ਬੱਚਿਆਂ ਨੂੰ ਵੀ ਉਹ ਫਰੀ ਬਰਗਰ ਖਵਾਉਂਦੇ ਹਨ।ਇਸ ਸਬੰਧੀ ਰਵਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ 10ਵੀਂ ਤੱਕ ਪੜ੍ਹਾਈ ਕੀਤੀ ਹੈ ਤੇ ਉਹ ਹਰ ਸਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨਉਨ੍ਹਾਂ ਕਿਹਾ ਕਿ ਉਕਤ ਦੋਵੇਂ ਉਪਰਾਲੇ ਸਾਰੇ ਧਰਮਾਂ ਦੇ ਬੱਚਿਆਂ ਲਈ ਹੁੰਦੇ ਹਨ, ਉਹ ਬੱਚਿਆਂ ਵਿੱਚ ਕੋਈ ਭੇਦਭਾਵ ਨਹੀਂ ਕਰਦੇ।Ravinder Pal Singh, a resident of Mr. King Burger, based in Model Town, Ludhiana, has made a unique effort to connect children and adults with Gurbani. Ravidarpal Singh recites the japu ji in different ways on the slopes of his burgers and makes the burgers free of cost to the people. Apart from this, they also give free burgers and other gifts to children who readthe two parts of Sri Guru Granth Sahib. Not only this, they have also made special efforts for environmental protection. The children who display a planting cellophane with their parents also eat that free burger. Regarding this, Ravinderpal said that he has studied till 10th and he tries to make something new every year. He said that both of these efforts are for children of all religions and they do not discriminate between children.

About Pindonline

Leave a Reply

Your email address will not be published. Required fields are marked *