Home / News / ਮਾਝੇ ਦਾ ਇੱਕ ਹੋਰ ਪੁੱਤ ਨਸ਼ੇ ਨੇ ਖਾਧਾ

ਮਾਝੇ ਦਾ ਇੱਕ ਹੋਰ ਪੁੱਤ ਨਸ਼ੇ ਨੇ ਖਾਧਾ

ਮਾਝੇ ਦਾ ਇੱਕ ਹੋਰ ਪੁੱਤ ਨਸ਼ੇ ਨੇ ਖਾਧਾ,ਜ਼ਿਲ੍ਹ ਦੇ ਪਿੰਡ ਦੋਸਤਪੁਰ ਦੇ 21 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ।ਚਰਨਜੀਤ ਸਿੰਘ ਦੇ ਮਾਤਾ ਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਘਰੋਂ ਨੇੜਲੇ ਸ਼ਹਿਰ ਕਲਾਨੌਰ ਗਿਆ ਸੀ ਤੇ ਸ਼ਾਮ ਤਕ ਨਹੀਂ ਮੁੜਿਆ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਇੱਕ ਵਿਅਕਤੀ ਦਾ ਫ਼ੋਨ ਆਇਆਕਿ ਉਨ੍ਹਾਂ ਦਾ ਪੁੱਤ ਝਾੜੀਆਂ ਵਿੱਚ ਡਿੱਗਾ ਹੋਇਆ ਹੈ ਤਾਂ ਉਹ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।ਮ੍ਰਿਤਕ ਦੇ ਚਾਚਾ ਮਲਕੀਤ ਸਿੰਘ ਨੇ ਆਪਣੇ ਭਤੀਜੇ ਦੀ ਮੌਤ ‘ਤੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪਹਿਲਾਂ ਤਾਂ ਕਹਿੰਦੇ ਸੀ ਕਿ ਚਾਰ ਹਫ਼ਤਿਆਂ ਵਿੱਚ ਨਸ਼ਾ ਬੰਦ ਕਰ ਦਿਆਂਗੇ, ਪਰ ਨਸ਼ਾ ਤਾਂ ਵਧਦਾ ਹੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹੋ ਅਪੀਲ ਹੈ ਕਿ ਜਿਵੇਂ ਸਾਡਾ ਘਰ ਉੱਜੜਿਆ ਹੈ, ਉਵੇਂ ਕਿਸੇ ਹੋਰ ਦਾ ਨਾ ਉੱਜੜੇ, ਇਸ ਲਈ ਨਸ਼ੇ ਦੋ ਸੌਦਾਗਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਪਾਇਆ ਜਾਵੇ।ਪੰਜਾਬ ਵਿੱਚ ਇਨ੍ਹੀਂ ਦਿਨੀਂ ਨਸ਼ੇ ਕਾਰਨ ਕਾਫੀ ਮੌਤਾਂ ਹੋ ਚੁੱਕੀਆਂ ਹਨਉੱਧਰ ਨਸ਼ਿਆਂ ਦੇ ਮੁੱਦੇ ‘ਤੇ ਕੰਮ ਕਰ ਰਹੀ ਐਸਟੀਐਫ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਦੇ ਅਫ਼ਰੀਕਨ ਤਸਕਰ ਕਿਸੇ ਘਾਤਰ ਪਦਾਰਥ ਨੂੰ ਨਸ਼ੇ ਵਿੱਚ ਮਿਲਾ ਕੇ ਵੇਚ ਰਹੇ ਹਨ, ਜੋ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ।A 21-year-old youth of village Nantapur in district district has died due to drug addiction. The deceased has been identified as Charanjit Singh. Charanjit Singh’s mother Kanwaljit Kaur told that her son had gone to the nearby town Kalanaur and did not return till the eveningHe said that in the evening a person’s phone came in the mail that his son had fallen into the bushes and he was taken to the hospital immediately. The doctors in the hospital declared him dead. The deceased’s uncle, Malkit Singh, cursed the government on the death of his nephew, who said that in the first four weeks, will be able to stop the drug addiction, but drug addiction is increasing. He said that the governmenthas the same appeal as if our house has been displaced, so that nobody else is disfellowshipped, so the drugs should be arrested and put in jails. Many deaths have occurred due to drugs in Punjab these days. The ATF, working on the issue of drug addiction, has revealed that the African smugglers of Delhi are selling and selling some of the essential substances by drugs, which is causing death of the youth.

About Pindonline

Leave a Reply

Your email address will not be published. Required fields are marked *