Home / News / ਲਾਸ਼ ਚੁਰਾਹੇ ‘ਚ ਰੱਖ ਕੇ ਰੋਸ ਪ੍ਰਦਰਸ਼ਨ

ਲਾਸ਼ ਚੁਰਾਹੇ ‘ਚ ਰੱਖ ਕੇ ਰੋਸ ਪ੍ਰਦਰਸ਼ਨ

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਮੁਖੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਮਗਰੋਂ ਕਿਸਾਨ ਆਗੂਆਂ ਨੇ ਆਪਣੇ ਨੇਤਾ ਦੀ ਲਾਸ਼ ਸੜਕ ‘ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।ਦਰਅਸਲ, ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਮ੍ਰਿਤਕ ਕਿਸਾਨ ਅਮਰ ਸਿੰਘ ਨੂੰ ਦਿਲ ਦਾ ਦੌਰਾ ਇਸ ਲਈ ਪਿਆ ਕਿਉਂਕਿ ਜਾਅਲੀ ਪਰਨੋਟ ‘ਤੇ ਉਸ ਦੇ ਨਾਂ ‘ਤੇ 15 ਲੱਖ ਦਾ ਕਰਜ਼ ਲੈ ਰੱਖਿਆ ਸੀ। ਅਮਰ ਸਿੰਘ ਦੇ ਮਨ ‘ਤੇ ਇਸ ਦਾ ਕਾਫੀ ਬੋਝ ਸੀ। ਕਿਸਾਨਾਂ ਨੇ ਕਿਹਾ ਕਿ ਉਹ ਉਦੋਂ ਤਕ ਅਮਰ ਸਿੰਘ ਦਾ ਦਾਹ ਸੰਸਕਾਰ ਨਹੀਂ ਕਰਨਗੇ ਜਿੰਨਾ ਚਿਰ ਪੁਲਿਸ ਇਸ ਪਿੱਛੇ ਜ਼ਿੰਮੇਵਾਰ ਲੋਕਾਂ ‘ਤੇ ਮਾਮਲਾ ਦਰਜ ਨਹੀਂ ਕਰਦੀ।ਕਿਸਾਨਾਂ ਨੇ ਅੱਜ ਬਰਨਾਲਾ ਦੇ ਅਗਰਸੈਨ ਚੌਕ ਵਿੱਚ ਆਗੂ ਦੀ ਲਾਸ਼ ਰੱਖ ਕੇ ਚੱਕਾ ਜਾਮ ਵੀ ਕੀਤਾ। ਕਿਸਾਨਾਂ ਦੀ ਮੰਗ ਸੀ ਕਿ ਪੁਲਿਸ ਜਾਅਲੀ ਪਰਨੋਟ ਤਿਆਰ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ ਕਰੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਪੁਲਿਸ ਮੁਕੱਦਮਾ ਨਹੀਂ ਦਰਜ ਕਰਦੀ, ਉਹ ਓਨਾ ਚਿਰ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ।ਇਸ ਬਾਰੇ ਮਹਿਲ ਕਲਾਂ ਦੇ ਉਪ ਪੁਲਿਸ ਕਪਤਾਨ ਮਹਿਲ ਕਲਾਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੇ ਕਰਜ਼ ਸਬੰਧੀ ਮਾਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਅਧਿਕਾਰੀ ਨੇ ਦੱਸਿਆ ਕਿ ਕਿਸਾਨ ਨੇਤਾਵਾਂ ਨਾਲ ਧਰਨੇ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ।ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਮੁਖੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਮਗਰੋਂ ਕਿਸਾਨ ਆਗੂਆਂ ਨੇ ਆਪਣੇ ਨੇਤਾ ਦੀ ਲਾਸ਼ ਸੜਕ ‘ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।ਦਰਅਸਲ, ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਮ੍ਰਿਤਕ ਕਿਸਾਨ ਅਮਰ ਸਿੰਘ ਨੂੰ ਦਿਲ ਦਾ ਦੌਰਾ ਇਸ ਲਈ ਪਿਆ ਕਿਉਂਕਿ ਜਾਅਲੀ ਪਰਨੋਟ ‘ਤੇ ਉਸ ਦੇ ਨਾਂ ‘ਤੇ 15 ਲੱਖ ਦਾ ਕਰਜ਼ ਲੈ ਰੱਖਿਆ ਸੀ। ਅਮਰ ਸਿੰਘ ਦੇ ਮਨ ‘ਤੇ ਇਸ ਦਾ ਕਾਫੀ ਬੋਝ ਸੀ। ਕਿਸਾਨਾਂ ਨੇ ਕਿਹਾ ਕਿ ਉਹ ਉਦੋਂ ਤਕ ਅਮਰ ਸਿੰਘ ਦਾ ਦਾਹ ਸੰਸਕਾਰ ਨਹੀਂ ਕਰਨਗੇ ਜਿੰਨਾ ਚਿਰ ਪੁਲਿਸ ਇਸ ਪਿੱਛੇ ਜ਼ਿੰਮੇਵਾਰ ਲੋਕਾਂ ‘ਤੇ ਮਾਮਲਾ ਦਰਜ ਨਹੀਂ ਕਰਦੀ।ਕਿਸਾਨਾਂ ਨੇ ਅੱਜ ਬਰਨਾਲਾ ਦੇ ਅਗਰਸੈਨ ਚੌਕ ਵਿੱਚ ਆਗੂ ਦੀ ਲਾਸ਼ ਰੱਖ ਕੇ ਚੱਕਾ ਜਾਮ ਵੀ ਕੀਤਾ। ਕਿਸਾਨਾਂ ਦੀ ਮੰਗ ਸੀ ਕਿ ਪੁਲਿਸ ਜਾਅਲੀ ਪਰਨੋਟ ਤਿਆਰ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ ਕਰੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਪੁਲਿਸ ਮੁਕੱਦਮਾ ਨਹੀਂ ਦਰਜ ਕਰਦੀ, ਉਹ ਓਨਾ ਚਿਰ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ।ਇਸ ਬਾਰੇ ਮਹਿਲ ਕਲਾਂ ਦੇ ਉਪ ਪੁਲਿਸ ਕਪਤਾਨ ਮਹਿਲ ਕਲਾਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੇ ਕਰਜ਼ ਸਬੰਧੀ ਮਾਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਅਧਿਕਾਰੀ ਨੇ ਦੱਸਿਆ ਕਿ ਕਿਸਾਨ ਨੇਤਾਵਾਂ ਨਾਲ ਧਰਨੇ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ।

About Pindonline

Leave a Reply

Your email address will not be published. Required fields are marked *