Home / News / ਲੰਡਨ ਦੇ ਮੇਅਰ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ। ਜਲਿਆਂਵਾਲਾ ਬਾਗ ਕਾਂਡ ਲਈ ਮੰਗੀ ਮੁਆਫੀ,ਵੇਖੋ ਵੀਡੀਓ

ਲੰਡਨ ਦੇ ਮੇਅਰ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ। ਜਲਿਆਂਵਾਲਾ ਬਾਗ ਕਾਂਡ ਲਈ ਮੰਗੀ ਮੁਆਫੀ,ਵੇਖੋ ਵੀਡੀਓ

ਲੰਡਨ ਦੇ ਮੇਅਰ ਸਾਦਿਕ ਖਾਨ ਭਾਰਤ ਦੌਰੇ ‘ਤੇ ਆਏ ਹੋਏ ਹਨ। ਬੁੱਧਵਾਰ ਨੂੰ ਉਹ ਅੰਮ੍ਰਿਤਸਰ ‘ਚ ਨਤਮਸਤਕ ਹੋਏ।ਐੱਸ. ਜੀ. ਪੀ. ਸੀ. ਵਲੋਂ ਉਨ੍ਹਾਂ ਨੂੰ ਧਾਰਮਿਕ ਕਿਤਾਬਾਂ, ਸਿਰਪਾਓ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਟ ਕਰ ਕੇ ਸਨਮਾਨਤ ਕੀਤਾ ਗਿਆ।ਇਸ ਤੋਂ ਬਾਅਦ ਸਾਦਿਕ ਨੇ ਜਲਿਆਂਵਾਲਾ ਬਾਗ ਦਾ ਦੌਰਾ ਵੀ ਕੀਤਾ, ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ..ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਹੱਤਿਆਕਾਂਡ ਲਈ ਉਸ ਸਮੇਂ ਦੇ ਬ੍ਰਿਟਿਸ਼ ਸ਼ਾਸਨ ਵਲੋਂ ਲੋਕਾਂ ‘ਤੇ ਕੀਤੀ ਗਈ ਫਾਇਰਿੰਗ ਨੂੰ ਬੇਹੱਦ ਸ਼ਰਮਨਾਕ ਦੱਸਿਆ।ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਵਲੋਂ ਉਸ ਘਟਨਾ ਲਈ ਉਹ ਭਾਰਤੀਆਂ ਤੋਂ ਮੁਆਫੀ ਮੰਗਦੇ ਹਨ। ਉਨ੍ਹਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ‘ਚ ਲੰਗਰ ਛਕਿਆ ਗਿਆ ਅਤੇ ਲੰਗਰ ਪਕਾਉਣ ਦੀ ਸੇਵਾ ਵੀ ਨਿਭਾਈ ਗਈ।ਸਾਦਿਕ ਨੇ ਕਿਹਾ ਕਿ ਜਲਿਆਂਵਾਲਾ ਬਾਗ ਦਾ ਇਤਿਹਾਸ ਉਨ੍ਹਾਂ ਨੂੰ ਯਾਦ ਹੈ, ਜਦੋਂ ਜਨਰਲ ਡਾਇਰ ਨੇ ਨਿਹੱਥੇ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ, ਇਸ ਲਈ ਉਹ ਉਸ ਸਮੇਂ ਲਈ ਮੁਆਫੀ ਮੰਗਦੇ ਹਨ।

About Pindonline

Leave a Reply

Your email address will not be published. Required fields are marked *