Home / News / ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ

ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ

ਕੇਰਲ ‘ਚ ਜਾਨਲੇਵਾ ‘ਨਿਪਾਹ’ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਰਾਜ ਦੇ ਹਸਪਤਾਲਾਂ ‘ਚ ਹੁਣ ਤੱਕ ਕਈ ਮਰੀਜ਼ਾਂ ‘ਚ ਇਸ ਦੇ ਲੱਛਣ ਮਿਲੇ ਹਨ। ਮਿਲੀ ਜਾਣਕਾਰੀ ‘ਚ ‘ਨਿਪਾਹ’ ਵਾਇਰਸ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਹੋਰ ਲੋਕਾਂ ਦਾ ਇਸ ਦੀ ਲਪੇਟ ‘ਚ ਆਉਣ ਦਾ ਸ਼ੱਕ ਹੈ। ਉਨ੍ਹਾਂ ਦੀ ਵੀ ਮੌਤ ਹੋ ਗਈ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਉਨ੍ਹਾਂ ਦੀ ਮੌਤ ਨਿਪਾਹ ਦੇ ਕਾਰਨ ਹੋਈ। ਸੂਤਰਾਂ ਨੇ ਦੱਸਿਆ ਕਿ ਮੂਸਾ ਦੀ ਹਾਲਤ ਬੇਹੱਦ ਗੰਭੀਰ ਹੈ ਅਤੇ ਉਹ ਵੈਂਟੀਲੇਟਰ ‘ਤੇ ਹੈਜਦੋਂਕਿ ਹੋਰ ਵਿਅਕਤੀਆਂ ਦੀ ਇਸ ਬੀਮਾਰੀ ਕਰਕੇ ਇਲਾਜ ਚੱਲ ਰਿਹਾ ਹੈ। ਮੂਸਾ ਦੇ 2 ਬੇਟਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰਿਵਾਰ ਦੀ ਇਕ ਹੋਰ ਮਹਿਲਾ ਦੀ ਵੀ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ। ਸੂਤਰਾਂ ਨੇ ਦੱਸਿਆ ਕਿ ਕੁਝ ਬੀਮਾਰ ਲੋਕਾਂ ਦੇ ਸੰਪਰਕ ‘ਚ ਆਏ ਕੁਲ 116 ਲੋਕਾਂ ਨੂੰ ਵੱਖਰੇ ਵਾਰਡ ‘ਚ ਰੱਖਿਆ ਗਿਆ ਹੈ।ਇਨ੍ਹਾਂ ਚੋਂ 94 ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਅਤੇ 22 ਨੂੰ ਵੱਖ-ਵੱਖ ਹਸਪਤਾਲਾਂ ‘ਚ ਰੱਖਿਆ ਗਿਆ ਹੈ।ਦੱਸਣਾ ਚਾਹੁੰਦੇ ਹੰ ਕਿ 21 ਸਾਲਾ ਵਿਦਿਆਰਥੀ ਨੂੰ ਤਿਰੂਵਨੰਤਪੁਰਮਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਉਹ ਹਾਲ ਹੀ ‘ਚ ਕੋਝੀਕੋਡ ‘ਚ ਆਪਣੇ ਘਰ ਗਿਆ ਸੀ। ਇਸ ਤੋਂ ਇਲਾਵਾ ਵਾਇਨਾੜ ‘ਚ ਨਿਪਾਹ ਦੀ ਬੀਮਾਰੀ ‘ਚ ਘਿਰੇ ਇਕ ਵਿਅਕਤੀ ਦਾ ਵੀ ਇਲਾਜ ਚੱਲ ਰਿਹਾ ਹੈ।ਕੇਰਲ ਦੀ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ‘ਨਿਪਾਹ’ ਵਾਇਰਸ ਦੇ ਕਾਰਨ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏਵਿਸ਼ਵ ਸਿਹਤ ਸੰਗਠਨ ਨੂੰ ਕੇਰਲ ‘ਚ ਵਾਇਰਸਫੈਲਣ ਦੇ ਬਾਰੇ ‘ਚ ਸੁਚਿਤ ਕੀਤਾ ਹੈ। ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਹੈ ਕਿ ਕੇਂਦਰ ਇਸ ਸਮੱਸਿਆ ਨਾਲ ਨਿਪਟਣ ਲਈ ਰਾਜ ਨੂੰ ਲੋੜੀਂਦੀ ਸਹਾਇਤਾ ਦੇਣ ਲਈ ਤਿਆਰ ਹਨ।ਦੋ ਵਿਅਕਤੀਆਂ ਦੀ ਅੱਜ ਸਵੇਰੇ ਇਸ ਵਾਇਰਸ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਮੰਤਰੀ ਨੇ ਦੱਸਿਆ ਕਿ ਨਰਸਿੰਗ ਸਹਾਇਕ 28 ਸਾਲਾ ਲੀਨੀ ਦੀ ਵੀ ਇਸ ਵਾਇਰਸ ਦੇ ਸੰਪਰਕ ‘ਚ ਆਉਣ ਦੇ ਕਾਰਨ ਹੀ ਮੌਤ ਹੋਈ ਹੈ।

About Pindonline

Leave a Reply

Your email address will not be published. Required fields are marked *