Home / Breaking / ਵੱਡੀ ਖ਼ਬਰ : ਨਵਜੋਤ ਸਿੱਧੂ ਨੇ ਬਾਦਲ ਸਰਕਾਰ ਦੇ ਫਰੋਲੇ ਪੋਤੜੇ ਤੇ ਕੀਤੇ ਖੁਲਾਸੇ !!! ਦੇਖੋ ਵੀਡੀਓ

ਵੱਡੀ ਖ਼ਬਰ : ਨਵਜੋਤ ਸਿੱਧੂ ਨੇ ਬਾਦਲ ਸਰਕਾਰ ਦੇ ਫਰੋਲੇ ਪੋਤੜੇ ਤੇ ਕੀਤੇ ਖੁਲਾਸੇ !!! ਦੇਖੋ ਵੀਡੀਓ

ਇਸ ਵੇਲੇ ਵੱਡੀ ਖ਼ਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਸਾਹਮਣੇ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਟ ਅਨੁਸਾਰ ਕੈਗ ਦੀ ਰਿਪੋਰਟ ਦੇ ਆਧਾਰ ‘ਤੇ ਨਵਜੋਤ ਸਿੱਧੂ ਨੇ ਸਾਬਕਾ ਬਾਦਲ ਸਰਕਾਰ ਵਲੋਂ ਆਪਣੀ ਸੱਤਾ ਦੇ ਅਖੀਰਲੇ ਸਾਲ ਵਿਚ ਸਿਰਫ ਇਸ਼ਤਿਹਾਰਾਂ ‘ਤੇ ਹੀ 184 ਕਰੋੜ ਰੁਪਏ ਖਰਚ ਕਰਨ ਦਾ ਖੁਲਾਸਾ ਕੀਤਾ ਹੈ ਸਿੱਧੂ ਨੇ ਕਿਹਾ ਕਿ ਕੈਗ ਦੀ ਰਿਪੋਰਟ ਦੇ ਮੁਤਾਬਕ ਬਾਦਲਾਂ ਨੇ ਅਖਬਾਰਾਂ ਅਤੇਟੀ. ਵੀ. ਚੈਨਲਾਂ ‘ਤੇ ਇਸ਼ਤਿਹਾਰ ਲਈ ਇਕ ਸਾਲ ਵਿਚ 184 ਕਰੋੜ ਰੁਪਏ ਖਰਚ ਕੀਤੇ ਹਨ। ਸਿੱਧੂ ਨੇ ਕਿਹਾ ਕਿ ਸੱਤਾ ਵਿਚ ਰਹਿੰਦੇ ਹੋਏ ਤਾਂ ਬਾਦਲਾਂ ਨੇ ਜਨਤਾ ਦੇ ਪੈਸੇ ਨੇ ਦੋਵਾਂ ਹੱਥਾਂ ਨਾਲ ਲੁਟਾਇਆ ਹੁਣ ਬਾਦਲ ਦੱਸਣ ਕਿ ਪਿਛਲੇ ਡੇਢ ਸਾਲ ਵਿਚ ਕਿੰਨੇ ਇਸ਼ਤਿਹਾਰ ਟੀ. ਵੀ., ਅਖਬਾਰਾਂ ਵਿਚ ਦਿੱਤੇ ਹਨ। ਬਾਦਲਾਂ ‘ਤੇ ਹਮਲੇ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਜਨਤਾ ਦਾ ਪੈਸਾ ਪਾਣੀ ਵਾਂਗ ਵਹਾਉਣਾ ਕਿੱਥੋਂ ਤਕ ਜਾਇਜ਼ ਹੈ। ਬਾਦਲਾਂ ਨੇ ਆਪਣੀ ਈਨ ਪੁਗਾਉਣਆਪਣੀ ਮੈਂ ਮਨਵਾਉਣ ਲਈ ਜਨਤਾ ਦੇ ਪੈਸੇ ਦੀ ਨੁਮਾਇਸ਼ ਕੀਤੀ ਜਦਕਿ ਮੁਲਾਜ਼ਮਾਂ ਨੂੰ ਤਨਖਾਹਾ ਅਤੇ ਲੋਕਾਂ ਨੂੰ ਪੈਨਸ਼ਨ ਦੇਣ ਲਈ ਪੈਸੇ ਨਹੀਂ ਸੀ ਅਤੇ ਸਿਰਫ ਇਸ਼ਤਿਹਾਰਾਂ ‘ਤੇ ਅਰਬਾਂ ਰੁਪਏ ਉਡਾ ਦਿੱਤੇ। ਸਿੱਧੂ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਤੋਂ ਇਹ ਪੁੱਛਣਾ ਚਾਹੁੰਦੇ ਹਨ ਕਿ ਸੱਤਾ ਜਾਣ ਤੋਂ ਬਾਅਦ ਆਪਣੇ ਜੇਬ ਵਿਚੋਂ ਉਨ੍ਹਾਂ ਕਿੰਨੇ ਇਸ਼ਤਿਹਾਰ ਲਗਵਾਏ ਹਨ ਪਹਿਲਾਂ ਬਾਦਲਾਂ ਨੇ 1 ਅਰਬ 30 ਕਰੋੜ ਰੁਪਏ ਹੈਲੀਕਾਪਟਰਾਂ ‘ਤੇ ਖਰਚ ਦਿੱਤੇਬਾਦਲ ਹੁਣ ਦੱਸਣ ਕਿ ਪਿਛਲੇ ਡੇਢ ਸਾਲ ਵਿਚ ਕਿੰਨੇ ਹੈਲੀਕਾਪਟਰ ਸਫਰ ਕੀਤੇ। ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਸ੍ਰੀ ਸਿੱਧੂ ਇਸ ਤੋਂ ਪਹਿਲਾਂ ਵੀ ਕਈ ਵਾਰ ਬਾਦਲ ਸਰਕਾਰ ਦੇ ਖੁਲਾਸੇ ਕਰ ਚੁੱਕਾ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕੋਈ ਕਾਰਵਾਈ ਵੀ ਹੋਵੇਗੀ ਜਾਂ ਫੇਰ ਇਸ ਤਰਾਂ ਨਾਲ ਖੁਲਾਸੇ ਹੀ ਹੁੰਦੇ ਰਹਿਣਗੇ ਅਤੇ ਖੁਲਾਸੇ ਖੁੱਲ੍ਹਣ ਤੋਂ ਬਾਅਦ ਇਹ ਖੁੱਲ੍ਹੇ ਆਸਮਾਨ ਵਿੱਚ ਕਿੱਧਰੇ ਖੁੱਸ ਜਾਣਗੇ ?

About Pindonline

Leave a Reply

Your email address will not be published. Required fields are marked *