Home / News / ਸਿਆਸਤਦਾਨਾਂ ਬਾਰੇ ਅਰੁੰਧਤੀ ਰੌਇ ਦਾ ਵੱਡਾ ਬਿਆਨ

ਸਿਆਸਤਦਾਨਾਂ ਬਾਰੇ ਅਰੁੰਧਤੀ ਰੌਇ ਦਾ ਵੱਡਾ ਬਿਆਨ

ਉੱਘੀ ਲੇਖਿਕਾ ਅਰੁੰਧਤੀ ਰੌਇ ਨੇ ਨਸ਼ਿਆਂ ਬਾਰੇ ਵੱਡਾ ਖ਼ਦਸ਼ਾ ਜਤਾਇਆ ਹੈ। ਅੱਜ ਪੰਜਾਬ ਪਹੁੰਚੀ ਅਰੁੰਧਤੀ ਨੇ ਕਿਹਾ ਕਿ ਨਸ਼ੇ ਇੱਕ ਸਮਾਜ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤਦਾਨ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਨਹੀਂ ਕਰ ਸਕਦੇ।ਉਨ੍ਹਾਂ ਖ਼ਦਸਾ ਜਤਾਇਆ ਕਿ ਸਿਆਸੀ ਲੋਕ ਇਸ ਸਮੱਸਿਆ ਨੂੰ ਰੋਕ ਨਹੀਂ ਸਕੇ ਤੇ ਹੁਣ ਉਹ ਸਮਾਜ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ। ਅਰੁੰਧਤੀ ਨੇ ਕਿਹਾ ਕਿ ਸਰਕਾਰਾਂ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਦੀਆਂ ਸਗੋਂ ਲੋਕਾਂ ਨੂੰ ਆਪਣੇ ਪੱਧਰ ‘ਤੇ ਪਹਿਲਕਦਮੀ ਕਰਨੀ ਚਾਹੀਦੀ ਹੈ।ਲੇਖਿਕਾ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਭਾਰਤ ਨੂੰ ਔਰਤਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਐਲਾਨਿਆ ਗਿਆ ਹੈ, ਪਰ ਫਿਰ ਵੀ ਸਰਕਾਰ ਇਸ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੈ।ਉਨ੍ਹਾਂ ਕਿਹਾ ਕਿ ਸਰਕਾਰ ਕਾਲ਼ੇ ਕਾਨੂੰਨ ਪਾਸ ਕਰ ਰਹੀ ਹੈ ਤੇ ਜੰਗਲਾਂ ਨੂੰ ਸਨਅਤਕਾਰਾਂ ਦੇ ਹਵਾਲੇ ਕਰ ਰਹੀ ਹੈ। ਅਰੁੰਧਤੀ ਰੌਇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੰਗਲ, ਜ਼ਮੀਨ ਵਰਗੇ ਕੁਦਰਤੀ ਸੋਮਿਆਂ ਨੂੰ ਵੀ ਸਰਕਾਰੀ ਪ੍ਰੌਡਕਟ ਬਣਾ ਦਿੱਤਾ ਹੈ ਤੇ ਸਰਕਾਰਾਂ ਆਪਣੇ ਫਾਇਦੇ ਲਈ ਕੋਝੀ ਸਿਆਸਤ ਕਰ ਰਹੀਆਂ ਹਨ। ਅਰੁੰਧਤੀ ਨੇ ਦੇਸ਼ ਦੇ ਮੌਜੂਦਾ ਮਾਹੌਲ ਨੂੰ ਲੋਕਾਂ ਦੇ ਉਲਟ ਕਰਾਰ ਦਿੱਤਾ।Eminent writer Arundhati Roy has expressed great fears about drugs. Arundhati, who arrived in Punjab today, said that drugs can completely eliminate a society. They also said that politicians can not eliminate the problem of drugs. They expressed their vices that the political people could not stop the problem and now they are engaged in eradicating the society. Arundhati said that governments can not solve this problem, but people should take initiative at their own level. Likhika said that at international level India has been declared the most dangerous country for women, He said that the government is passing black law and handing the forests to industrialists. Arundhati Roy said that the Central Government has made natural resources like forests, land like government products and the governments are doing a bit of bitterness for their benefit. Arundhati calls the country’s current environment as a public one.

About Pindonline

Leave a Reply

Your email address will not be published. Required fields are marked *