Home / News / ਿਦਲਚਸਪ ਿਵਸ਼ੇ

ਿਦਲਚਸਪ ਿਵਸ਼ੇ

ਪ੍ਰਦੂਸ਼ਣ ਦੀ ਸਮੱਸਿਆ
ਪਿਛਲੇ ਦਿਨੀਂ ਸੰਪਾਦਕੀ ‘ਚ ਗੰਭੀਰ ਹੁੰਦੀ ਪ੍ਰਦੂਸ਼ਣ ਦੀ ਸਮੱਸਿਆ ਪੜ੍ਹੀ। ਸੱਚ ਹੈ ਇਸ ਵੇਲੇ ਪਾਣੀ ਗੰਦਾ, ਹਵਾ ਗੰਦੀ, ਖਾਣ ਵਾਲੀ ਹਰ ਚੀਜ਼ ਫਲ, ਸਬਜ਼ੀਆਂ, ਮਿਠਾਈਆਂ, ਦੁੱਧ, ਮਸਾਲੇ ਸਭ ਕੁਝ ਮਿਲਾਵਟੀ ਹੈ। ਪਾਣੀ ਦੀ ਸਮੱਸਿਆ ਇਸ ਹੱਦ ਤੱਕ ਵਧ ਗਈ ਹੈ ਕਿ ਲੋਕ ਕਈ ਤਰ੍ਹਾਂ ਦੇ ਕੈਂਸਰ ਦੀ ਲਪੇਟ ਵਿਚ ਆ ਗਏ। ਕੋਈ ਨਦੀ ਨਾਲਾ ਸਾਫ਼ ਨਹੀਂ, ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਉਸ ਵਿਚ ਸੁੱਟਿਆ ਜਾ ਰਿਹਾ ਹੈ, ਸੀਵਰੇਜ ਦੀਆਂ ਪਾਈਪਾਂ ਸਿੱਧੀਆਂ ਉਨ੍ਹਾਂ ਵਿਚ ਗੰਦ ਸੁੱਟ ਰਹੀਆਂ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਿਧਰੇ ਲੋਕਾਂ ਦੀ ਸੁਣਵਾਈ ਨਹੀਂ। ਲੋਕਾਂ ਨੂੰ ਫੁੱਟਬਾਲ ਵਾਂਗ ਇਧਰੋਂ ਉਧਰ ਕਿੱਕਾਂ ਹੀ ਵੱਜਦੀਆਂ ਹਨ। ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ ਤੇ ਕਰਨਾ ਵਧੇਰੇ ਜ਼ਰੂਰੀ ਹੈ। ਕਾਹਨ ਸਿੰਘ ਪੰਨੂ ਨੇ ਕਦਮ ਵਧੀਆ ਚੁੱਕਿਆ ਹੈ, ਵੇਖੋ ਵਿਭਾਗ ਵਿਚੋਂ ਹੀ ਕਿੰਨੇ ਇਸ ਇਮਾਨਦਾਰ ਅਫ਼ਸਰ ਨੂੰ ਸਾਥ ਦਿੰਦੇ ਹਨ।
-ਪ੍ਰਭਜੋਤ ਕੌਰ ਢਿੱਲੋਂ।
ਲੋਕਤੰਤਰ ਦਾ ਘਾਣ
ਪਿਛਲੇ ਦਿਨੀਂ ਲੁਧਿਆਣਾ ਵਿਚ ਨਗਰ ਨਿਗਮ ਦੀਆਂ ਚੋਣਾਂ ਨੇ ਇਕ ਵਾਰ ਫਿਰ ਲੋਕਤੰਤਰ ਵਿਵਸਥਾ ਨੂੰ ਸ਼ਰਮਸਾਰ ਕਰ ਦਿੱਤਾ। ਜਿਸ ਤਰ੍ਹਾਂ ਬੂਥਾਂ ‘ਤੇ ਕਬਜ਼ੇ ਹੋ ਰਹੇ ਸਨ, ਲੱਗ ਨਹੀਂ ਰਿਹਾ ਸੀ ਕਿ ਲੋਕਤੰਤਰ ‘ਚ ਚੋਣਾਂ ਹੋ ਰਹੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਭ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਹੋ ਰਿਹਾ ਸੀ। ਵਿਰੋਧੀ ਪਾਰਟੀਆਂ ਦੁਆਰਾ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ‘ਤੇ ਸਵਾਲ ਉਠਾਉਣਾ ਜਾਇਜ਼ ਬਣਦਾ ਹੈ। ਪੰਜਾਬ ਵਿਚ ਸਥਾਨਕ ਚੋਣਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਆਮ ਤੌਰ ‘ਤੇ ਸੱਤਾਧਾਰੀ ਪਾਰਟੀ ਦੁਆਰਾ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖ ਹੋ ਕੇ ਕੰਮ ਕਰਨ ਦੀ ਲੋੜ ਹੈ।
-ਕਮਲ ਬਰਾੜ
ਪਿੰਡ ਕੋਟਲੀ ਅਬਲੂ।
ਪੈਸੇ ਦਾ ਲੈਣ-ਦੇਣ
ਪੈਸੇ ਦਾ ਲੈਣ-ਦੇਣ ਮੁੱਢ ਤੋਂ ਬਣਿਆ ਹੋਇਆ ਹੈ ਸਾਡੇ ਸਮਾਜ ਵਿਚ, ਪਰ ਅੱਜਕਲ੍ਹ ਇਕ ਸਮੱਸਿਆ ਦਾ ਹਰੇਕ ਬੰਦੇ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਬੰਦੇ ਨੂੰ ਬੰਦੇ ਤੱਕ ਪੈਸਿਆਂ ਦੀ ਲੋੜ ਪੈਂਦੀ, ਉਦੋਂ ਉਹ ਬਹੁਤ ਮਿੰਨਤਾਂ ਤਰਲੇ ਕੱਢਦਾ ਹੈ। ਪਰ ਜਦੋਂ ਆਪਣਾ ਉੱਲੂ ਸਿੱਧਾ ਹੋ ਜਾਂਦਾ ਫਿਰ ਬੇਵਕੂਫ਼ ਲੋਕ ਵਾਪਸ ਕਰਨ ਸਮੇਂ ਪਾਸਾ ਪਤਾ ਨਹੀਂ ਕਿਉਂ ਪਲਟ ਲੈਂਦੇ ਹਨ। ਪਤਾ ਨਹੀਂ ਕਿਉਂ ਏਨੇ ਮਿੰਨਤਾਂ ਤਰਲੇ ਕਢਵਾਉਂਦੇ। ਭਲਿਓ ਲੋਕੋ, ਜਦੋਂ ਤੱਕ ਸਾਡੇ ਸਰੀਰ ਵਿਚ ਸਾਹ ਹਨ, ਉਦੋਂ ਤੱਕ ਪਤਾ ਨਹੀਂ ਕਿਹੜੇ ਬੰਦੇ ਦੀ ਕਦੋਂ ਲੋੜ ਪੈ ਜਾਵੇ, ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਜ਼ਿੰਦਗੀ ਵਿਚ ਇਨਸਾਨ ਨੂੰ ਇਨਸਾਨ ਦੀ ਲੋੜ ਪੈਂਦੀ ਰਹਿੰਦੀ ਹੈ ਅਤੇ ਕਦੇ ਵੀ ਪੈ ਸਕਦੀ ਹੈ। ਇਸ ਦੌਰਾਨ ਇਹੋ ਜਿਹੇ ਹੋਰ ਪਤਾ ਨਹੀਂ ਕਿੰਨੇ ਕੁ ਬੰਦਿਆਂ ਦਾ ਅੱਗਾ ਮਾਰ ਦਿੰਦੇ ਹਨ, ਕਿਉਂਕਿ ਉਸ ਇਨਸਾਨ ਨੂੰ ਸਾਰਿਆਂ ਤੋਂ ਹੀ ਵਿਸ਼ਵਾਸ ਟੁੱਟ ਜਾਂਦਾ ਹੈ।
-ਸਾਹਿਬ ਸਿੰਘ (ਸ਼ੱਬੀ ਸਵਾੜਾ)।
ਦੋ ਲੱਡੂ
ਦੋ ਲੱਡੂਆਂ ਦਾ ਸਵਾਦ ਕਦੇ 10 ਲੱਡੂਆਂ ਦੇ ਬਰਾਬਰ ਹੁੰਦਾ ਸੀ ਜਦੋਂ ਪਿੰਡ ਵਿਚ ਕਿਸੇ ਦੇ ਧੀ ਪੁੱਤਰ ਦਾ ਵਿਆਹ ਹੁੰਦਾ ਸੀ ਤਾਂ ਸ਼ਰੀਕੇ ਦਾ ਭਾਈਚਾਰਾ ਉਸ ਘਰ ਆਪਣੀ ਹੈਸੀਅਤ ਮੁਤਾਬਿਕ ਕਿੱਲੋਂ ਦੋ ਕਿੱਲੋ ਦੁੱਧ ਜ਼ਰੂਰ ਪਹੁੰਚਾਉਂਦਾ ਸੀ ਤੇ ਵਿਆਹ ਵਾਲਾ ਘਰ ਦੋ ਲੱਡੂ ਦੁੱਧ ਵਾਲੇ ਬਰਤਨ ਵਿਚ ਪਾਉਂਦਾ ਸੀ। ਦੁੱਧ ਦੇਣ ਵਾਲਾ ਤਾਂ ਵਿਆਹ ਵਾਲਿਆਂ ਦੇ ਘਰ ਹੀ ਲੱਡੂ ਖਾ ਲੈਂਦਾ ਸੀ ਪਰ ਜੋ ਦੋ ਲੱਡੂ ਉਹ ਘਰ ਲੈ ਕੇ ਆਉਂਦਾ, ਉਹ ਸਾਰਾ ਪਰਿਵਾਰ ਅੱਧਾ-ਅੱਧਾ ਭੋਰਾ-ਭੋਰਾ ਵੰਡ ਕੇ ਖਾਂਦੇ। ਉਹ ਦੋ ਲੱਡੂਆਂ ਨੂੰ ਪਾ ਕੇ ਮਿਲੀ ਖੁਸ਼ੀ ਨੂੰ ਦਿਲ ਅੱਜ ਵੀ ਯਾਦ ਕਰਦਾ ਹੈ। ਪਰ ਅਫ਼ਸੋਸ ਅੱਜਕਲ੍ਹ ਤਾਂ ਲੱਡੂਆਂ ਵਾਲਾ ਕੜਾਹਾ ਹੀ ਅਲੋਪ ਹੁੰਦਾ ਦਿਸ ਰਿਹਾ ਹੈ।
-ਪ੍ਰੀਤ ਮਾਨ
ਦਿੜ੍ਹਬਾ ਮੰਡੀ, ਸੰਗਰੂਰ।

About Pindonline

Leave a Reply

Your email address will not be published. Required fields are marked *