Home / News / 10_ਅਗਸਤ_1986 ਦਿਨ ਐਤਵਾਰ ਦੀ ਸਵੇਰ

10_ਅਗਸਤ_1986 ਦਿਨ ਐਤਵਾਰ ਦੀ ਸਵੇਰ

10_ਅਗਸਤ_1986 ਦਿਨ ਐਤਵਾਰ ਦੀ ਸਵੇਰ 10 ਵਜੇ ਜਨਰਲ ਵੈਦਿਆ ਆਪਣੀ ਪਤਨੀ ਤੇ ਗਾਰਡ ਨਾਲ ਮਾਰੂਤੀ ਕਾਰ ਵਿਚ ਬੈਠ ਕੇ ਬਾਜ਼ਾਰ ਗਿਆ। ਕਾਰ ਨੂੰ ਖੁਦ ਜਨਰਲ ਵੈਦਿਆ ਚਲਾ ਰਿਹਾ ਸੀ, ਉਸਦੀ ਨਾਲ ਦੀ ਸੀਟ ‘ਤੇ ਉਸਦੀ ਪਤਨੀ ਅਤੇ ਪਤਨੀ ਦੇ ਪਿੱਛੇ ਗਾਰਡ ਬੈਠਾ ਸੀ।ਤਕਰੀਬਨ 11:30 ਵਜੇ ਬਾਜ਼ਾਰੋਂ ਵਾਪਸੀ ਘਰ ਰਜਿੰਦਰਸਿੰਘਜੀ ਰੋਡ ਰਾਹੀਂ ਜਾਂਦੇ ਸਮੇਂ , ਕਾਰ ਨੇ ਸੱਜੇ ਪਾਸੇ ਉਸ ਚੌਂਕ ਤੋਂ ਮੋੜ ਕੱਟਣਾ ਸੀਜੋ ਕਿ 18 ਕੁਈਨਜ਼ ਦੇ ਸਾਹਮਣੇ ਅਤੇ ਰਜਿੰਦਰਸਿੰਘਜੀ ਤੇ ਅਭਿਮੰਨਿਊ ਰੋਡ ਨੂੰ ਕੱਟਦਾ ਸੀ। ਮੋੜ ਕੱਟਣ ਲਈ ਜਿਉਂ ਹੀ ਵੈਦਿਆ ਨੇ ਕਾਰ ਹੌਲੀ ਕੀਤੀ ਤਾਂ ਉਸੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਪੁਤਰਾਂ ਭਾਈ_ਹਰਜਿੰਦਰ_ਸਿੰਘ_ਜਿੰਦਾ_ਤੇ_ਭਾਈ_ਸੁਖਦੇਵ_ਸਿੰਘ_ਸੁੱਖਾ ਨੇ ਆਪਣੇ ਗੁਰੂ ਯਾਦ ਕਰਕੇ ਧੁਰ ਨਰਕਾਂ ਦੀ ਟਿੱਕਟ ਪੱਕੀ ਕਰਨ ਲਈ ਆਪਣਾ ਮੋਟਰਸਾਈਕਲ ਬਰਾਬਰ ਕੀਤਾ ਤਾਂ ਵੈਦਿਆਂ ਨੂੰ ਲਲਕਾਰ ਕਿ ਗੋਲੀਆਂ ਦੀ ਵਾਸ਼ੜ ਕਰ ਦਿੱਤੀ।ਭਾਈ ਜਿੰਦੇ ਨੇ ਜਨਰਲ ਵੈਦਿਆ ਦੇ ਸਿਰ ਵਿਚ ਤਿੰਨ ਗੋਲੀਆਂ ਮਾਰੀਆਂ। ਇਸ ਤੋਂ ਪਹਿਲਾਂ ਕਿ ਉਸਦੀ ਪਤਨੀ ਤੇ ਗਾਰਡ ਨੂੰ ਕੁਝ ਸਮਝ ਪੈ ਸਕਦਾ ਕਿ ਕੀ ਵਾਪਰ ਗਿਆ ਹੈਜਨਰਲ ਵੈਦਿਆ ਆਪਣੀ ਪਤਨੀ ਭਾਨੂੰਮਤੀ ਦੇ ਮੋਢੇ ‘ਤੇ ਅਚਾਨਕ ਡਿੱਗ ਪਿਆ।ਮੋਟਰ-ਸਾਈਕਲ ਉੱਤੇ ਸਵਾਰ ਦੋਵੇਂ ਸਿੰਘ ਜੈਕਾਰੇ ਲਾਉਂਦੇ ਹਵਾ ਹੋ ਗਏ ਤੇ ਲੱਭੇ ਨਹੀਂ।ਵੈਦਿਆ ਦੀ ਕਾਰ ਡਾਵਾਂਡੋਲ ਹੋ ਗਈ ਤੇ ਇਕ ਸਾਈਕਲ ‘ਤੇ ਜਾ ਚੜ੍ਹੀ ਤੇ ਸਾਈਕਲ ਵਾਲੇ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਦ ਗਾਰਡ ਇਕ ਹਰੀ ਮੈਟਾਡੋਰ ਵੈਨ ਵਿਚ ਪਾ ਕੇ ਵੈਦਿਆ ਨੂੰ ਕਮਾਂਡ ਹਸਪਤਾਲ ਲੈ ਗਿਆ ਜਿੱਥੇ ਉਸ ਨੂੰ ਮਰਿਆ ਘੋਸ਼ਿਤ ਕਰ ਦਿੱਤਾ ਗਿਆ।ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੇ ਮੋਹਰੀ ਰਹੇ ‘ਜਨਰਲ ਵੈਦਿਆ’ ਨੂੰ ਉਸ ਦੇ ਕੀਤੇ ਦੀ ਸਜ਼ਾ ਵੱਜੋਂ ਸੋਧਾ ਲਾ ਦਿੱਤਾ ਗਿਆ ਇਹ ਭਾਰਤ ਸਰਕਾਰ ਦੇ ਮੂੰਹ ’ਤੇ ਹੁਣ ਤੱਕ ਦਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਕਰਾਰਾ ਤਮਾਚਾ ਸੀ।

About Pindonline

Leave a Reply

Your email address will not be published. Required fields are marked *