Home / News / 11 ਸਾਲ ਦੀ ਬੱਚੀ ਨੇ ਮੌਤ ਨੂੰ ਦਿੱਤੀ ਮਾਤ

11 ਸਾਲ ਦੀ ਬੱਚੀ ਨੇ ਮੌਤ ਨੂੰ ਦਿੱਤੀ ਮਾਤ

ਆਸਟ੍ਰੇਲੀਆ ਦੇ ਸ਼ਹਿਰ ਪਰਥ ਦੀ ਇਲੈਕਟ੍ਰਿਕ shock ਦੀ ਸ਼ਿਕਾਰ ਡੇਨੀਸ਼ਰ ਵੁੱਡਜ਼ ਨੇ ਡਾਕਟਰਾਂ ਨੂੰ ਗਲਤ ਸਾਬਤ ਕਰਦਿਆਂ ਚਮਤਕਾਰੀ ਢੰਗ ਨਾਲ ਰਿਕਵਰੀ ਕੀਤੀ ਹੈ। ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖ ਕੇ ਕਿਹਾ ਸੀ ਕਿ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ। ਉੱਧਰ ਹਾਦਸੇ ਦੇ ਦੋ ਹਫਤੇ ਬਾਅਦ ਹੁਣ ਡੇਨੀਸ਼ਰ ਹਸਪਤਾਲ ਦੇ ਬੈੱਡ ਤੋਂ ਇਕ ਵ੍ਹੀਲਚੇਅਰ ‘ਤੇ ਆ ਗਈ ਹੈਬੀਤੇ ਹਫਤੇ ਡੇਨੀਸ਼ਰ ਨੂੰ ਲਾਈਫ ਸਪੌਰਟ ‘ਤੇ ਰੱਖਿਆ ਗਿਆ ਸੀ ਅਤੇ ਸੋਮਵਾਰ ਨੂੰ ਉਸ ਨੂੰ ਆਈ. ਸੀ. ਯੂ. ਵਿਚੋਂ ਵੀ ਸ਼ਿਫਟ ਕਰ ਦਿੱਤਾ ਗਿਆ। ਹੁਣ ਉਹ ਆਪਣੇ ਆਪ ਸਾਹ ਲੈ ਰਹੀ ਹੈ। ਉਹ ਕੋਮਾ ਵਿਚੋਂ ਬਾਹਰ ਆ ਗਈ ਹੈ ਅਤੇ ਕਦੇ-ਕਦਾਈਂ ਆਪਣੀਆਂ ਅੱਖਾਂ ਖੋਲਦੀ ਹੈ। ਉਸ ਦੀ ਸਥਿਤੀ ਵਿਚ ਸੁਧਾਰ ਦੇਖਦੇ ਹੋਏ ਕੱਲ ਡੇਨੀਸ਼ਰ ਨੂੰਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਵ੍ਹੀਲਚੇਅਰ ‘ਤੇ ਬਿਠਾਇਆ ਗਿਆ। ਮਾਂ ਲੈਸੀ ਹੈਰੀਸਨ ਨੇ ਦੱਸਿਆ,”ਉਸ ਦੀ ਬੇਟੀ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਬੀਤੀ ਰਾਤ ਉਹ ਪਹਿਲੀ ਵਾਰੀ ਰੋਈ।ਪੱਛਮੀ ਆਸਟ੍ਰੇਲੀਆ ਦੇ ਪਬਲਿਕ ਹਾਊਸਿੰਗ ਮੰਤਰੀ ਨੇ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਮੁਤਾਬਕ ਇਸਜਾਂਚ ਵਿਚ ਸਮਾਂ ਲੱਗ ਸਕਦਾ ਹੈ ਪਰ ਹੈਰੀਸਨ ਚਾਹੁੰਦੀ ਹੈ ਕਿ ਜਾਂਚ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇ ਤਾਂ ਜੋ ਉਸ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਇਸ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਨਾ ਹੋਵੇ।ਉੱਧਰ ਡੇਨੀਸ਼ਰ ਹੌਲੀ-ਹੌਲੀ ਪਰ ਸਥਿਰ ਰਿਕਵਰੀ ਕਰ ਰਹੀ ਹੈ। ਪੂਰੀ ਤਰ੍ਹਾਂ ਠੀਕ ਹੋਣ ਲਈ ਡੇਨੀਸ਼ਰ ਨੂੰ 6 ਮਹੀਨੇ ਹੋਰ ਹਸਪਤਾਲ ਵਿਚ ਰਹਿਣਾ ਪਵੇਗਾ।

About Pindonline

Leave a Reply

Your email address will not be published. Required fields are marked *