Home / News / ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ

ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ

ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ ਹੈ। ਕੈਨੇਡਾ ਦੀ ਸੰਘੀ ਸਰਕਾਰ ਨੇ ਸਪਾਂਸਰਸ਼ਿਪ ਰਾਹੀਂ ਮੰਗਵਾਏ ਗਏ ਪਤੀ-ਪਤਨੀ ਦੇ ਦੋ ਸਾਲਾਂ ਤੱਕ ਇਕੱਠੇ ਰਹਿਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਇਸ ਨਵੇਂ ਐਲਾਨ ਮੁਤਾਬਕ ਹੁਣ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ. ਆਰ.) ਹਾਸਲ ਕਰਨ ਲਈ ਪਤੀ-ਪਤਨੀ ਨੂੰ ਦੋ ਸਾਲਾਂ ਤੱਕ ਉਸ ਰਿਸ਼ਤੇ ਵਿਚ ਬਣੇ ਰਹਿਣ ਦੀ ਸ਼ਰਤ ਨੂੰ ਪੂਰਾ ਨਹੀਂ ਕਰਨਾ ਪਵੇਗਾਇਸ ਦਾ ਮਕਸਦ ਅਜਿਹੇ ਰਿਸ਼ਤਿਆਂ ਵਿਚ ਹਿੰਸਾ ਅਤੇ ਲੜਾਈ-ਝਗੜੇ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾਉਣਾ ਹੈ ਤਾਂ ਜੋ ਪੀ. ਆਰ. ਦੇ ਲਾਲਚ ਵਿਚ ਉਹ ਇਸ ਰਿਸ਼ਤੇ ਨੂੰ ਨਿਭਾਉਣ ਲਈ ਮਜ਼ਬੂਰ ਨਾ ਹੋਣ।
ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਹ ਸਹੀ ਹੈ ਕਿ ਕੁਝ ਲੋਕ ਕੈਨੇਡਾ ‘ਚ ਪੱਕੇ ਹੋਣ ਲਈ ਫਰਜ਼ੀ ਵਿਆਹਾਂ ਦਾ ਸਹਾਰਾ ਲੈਂਦੇ ਹਨ ਪਰ ਜ਼ਿਆਦਾਤਰ ਰਿਸ਼ਤੇ ਅਸਲੀ ਹੁੰਦੇ ਹਨ ਅਤੇ ਬਾਕੀਆਂ ਕਰਕੇ ਉਨ੍ਹਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਲੋਕ ਪੀ. ਆਰ. ਖੁੱਸ ਜਾਣ ਦੇ ਡਰ ਕਾਰਨ ਦੋ ਸਾਲਾਂਤੱਕ ਲੜਾਈ-ਝਗੜਿਆਂ ਅਤੇ ਹਿੰਸਾ ਕਾਰਨ ਇਕੱਠੇ ਰਹਿੰਦੇ ਹਨ। ਜਦੋਂ ਕਿ ਅਜਿਹਾ ਕੀਤੇ ਜਾਣ ਦੀ ਲੋੜ ਨਹੀਂ ਹੈ।

About Pindonline

Leave a Reply

Your email address will not be published. Required fields are marked *