Home / News / Sukhpal Khaira Expose AAP !! ਸਾਨੂੰ ਬਰਗਾੜੀ ਮੋਰਚੇ ਵਿਚ ਜਾਣ ਤੋਂ ਰੋਕਿਆ ਗਿਆ !!

Sukhpal Khaira Expose AAP !! ਸਾਨੂੰ ਬਰਗਾੜੀ ਮੋਰਚੇ ਵਿਚ ਜਾਣ ਤੋਂ ਰੋਕਿਆ ਗਿਆ !!

ਆਮ ਆਦਮੀ ਪਾਰਟੀ ਵੱਲੋਂ ਹਟਾਏ ਗਏ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਅਹਿਮ ਇੰਕਸ਼ਾਫ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਬਰਗਾੜੀ ਮੋਰਚੇ ਵਿੱਚ ਜਾਣ ਤੋਂ ਵੀ ਰੋਕਿਆ ਗਿਆ ਸੀ, ਪਰ ਇੱਕ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਕੁਝ ਨਹੀਂ ਹੈ, ਇਸ ਲਈ ਉਹਨਾਂ ਨੇ ਕਿਸੇ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਬਰਗਾੜੀ ਮੋਰਚੇ ਨੂੰ ਆਪਣਾ ਸਮਰਥਨ ਦਿੱਤਾ ਹੈ।ਵਾਲਿਆਂ ਦੇ ਨਾਮ ਪੁਛੇ ਜਾਣ ‘ਤੇ ਕਿਹਾ ਕਿ ਕੁਝ ਵਿਧਾਇਕਾਂ ਸਮੇਤ ਹਾਈਕਮਾਂਡ ਦੇ ਆਗੂਆਂ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਮੋਰਚਿਆਂ ਤੋਂ ਦੂਰ ਹੀ ਰਿਹਾ ਜਾਵੇ। ਸੁਖਪਾਲ ਸਿੰਘ ਖਹਿਰਾ ਨੇ ਇੱਥੇ ਬਰਨਾਲਾ ਜ਼ਿਲ੍ਹੇ ਤਿੰਨੋਂ ਹਲਕਿਆਂ ਦੇ ਵਲੰਟੀਅਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਥ ਦੇ ਹੱਕ ਵਿੱਚ ਕੀਤੀਆਂ ਗੱਲਾਂ ਅਤੇ ਸਿੱਖਾਂ ਨਾਲ ਹੋਏ ਵਿਤਕਰੇ ਖਿਲਾਫ਼ ਅਵਾਜ਼ ਉਠਾਉਣ ਕਾਰਨ ਦਾ ਹੀ ਸਾਇਦ ਉਹਨਾਂ ਇਹ ਸਿਲਾ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਅਕਾਲੀਆਂ ਕੋਲ ਤਾਂ ਲਿਫਾਫਾ ਕਲਚਰ ਸੀ,ਪਰ ਸਾਡੀ ਪਾਰਟੀ ‘ਚ ਤਾਂ ਹੁਣ ਬਟਨ ਕਲਚਰ ਪੈਦਾ ਕਰ ਦਿੱਤਾ ਹੈ, ਕਿ ਸਿਰਫ ਟਵੀਟ ਕਰਕੇ ਹੀ ਫੈਸਲੇ ਸੁਣਾ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਖੂਨ ਪਸੀਨੇ ਨਾਲ ਖੜਾ ਕੀਤਾ ਹੈ ਅਤੇ ਇਸੇ ਪਾਰਟੀ ਵਿੱਚ ਰਹਿਕੇ ਪੰਜਾਬ ਦੀ ਲੀਡਰਸ਼ਿਪ ਲਈ ਖੁਦਮੁਖਤਿਆਰੀ ਦੀ ਲੜਾਈ ਲੜ ਰਹੇ ਹਾਂ।ਸ੍ਰ: ਖਹਿਰਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਛੋਟੇ-ਛੋਟੇ ਮਾਮਲਿਆਂ ਫੈਸਲਿਆਂ ਲਈ ਦਿੱਲੀ ਜਾਣਾ ਪੈਂਦਾ ਹੈ, ਦਿੱਲੀ ਹਾਈਕਮਾਂਡ ਵਾਲੇ ਵੱਡੇ ਵੱਡੇ ਫੈਸਲੇ ਵੀ ਛੋਟੇ-ਛੋਟੇ ਤਰੀਕਿਆਂ ਨਾਲ (ਵਿਧਾਇਕਾਂ ਨਾਲ ਬਿਨਾਂ ਕੋਈ ਸਲਾਹ ਕੀਤਿਆਂ ਹੀ ਸਿਰਫ ਟਵੀਟ ਕਰਕੇ) ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਦਿੱਲੀ ਹਾਈਕਮਾਂਡ ਦਾ ਸਤਿਕਾਰ ਕਰਦੇ ਹਾਂ

About Pindonline

Leave a Reply

Your email address will not be published. Required fields are marked *