Home / News / World ‘ਚ ਸਿਰਫ ਇੱਕ ਸਿੱਖ ਭੈਣ ਹੀ ਹੋੲੀ ਜਿਸਨੇ ਸ਼ਹੀਦ ਪਤੀ ਦੀ ਫੋਟੋ ਨਾਲ ਵਿਆਹ ਕੀਤਾ ..

World ‘ਚ ਸਿਰਫ ਇੱਕ ਸਿੱਖ ਭੈਣ ਹੀ ਹੋੲੀ ਜਿਸਨੇ ਸ਼ਹੀਦ ਪਤੀ ਦੀ ਫੋਟੋ ਨਾਲ ਵਿਆਹ ਕੀਤਾ ..

ਭਾਈ ਸਤਵੰਤ ਸਿੰਘ ਨੂੰ 31 ਅਕਤੂਬਰ 1984 ਇੰਦਰਾ ਨੂੰ ਸੋਧਣ ਕਾਰਨ 6 ਜਨਵਰੀ 1989 ਵਿਚ ਦਿੱਲੀ ਦੀ ਤੇਹਾੜ ਜ਼ੇਲ੍ਹ ਵਿਚ ਫਾਂਸੀ ਦੇ ਦਿੱਤੀ | ਬੀਬੀ ਸੁਰਿੰਦਰ ਕੌਰ ਨੇ ਸਤਵੰਤ ਸਿੰਘ ਦੀ ਤਸਵੀਰ ਨਾਲ ਆਨੰਦ ਕਾਰਜ ਕਰਵਾ ਕੇ ਧਰਮ ਪਤਨੀ ਦਾ ਦਰਜਾ ਪ੍ਰਾਪਤ ਕੀਤਾ, ਬੀਬੀ ਸੁਰਿੰਦਰ ਕੌਰ 25 ਦਸੰਬਰ 2001 ਪ੍ਰਾਣ ਤਿਆਗ ਗਏ | ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਉਂਪਰ ਹਮਲੇ ਦੇ ਜ਼ੁਰਮ ਵਿਚ ਸਜ਼ਾ ਦੇਣ ਵਾਲ਼ੇਸਬੇਅੰਤ ਸਿੰਘ ਤੇ ਸ. ਸਤਵੰਤ ਸਿੰਘ ਦਾ ਸਿੱਖ ਇਤਿਹਾਸ ਵਿਚ ਬਹੁਤ ਹੀ ਉਂਚਾ ਅਸਥਾਨ ਹੈ। ਬਾਬਾ ਦੀਪ ਸਿੰਘ, ਬਾਬਾ ਗੁਰਬਖ਼ਸ਼ ਸਿੰਘ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜਿਹੇ ਗੁਰਸਿੱਖਾਂ ਦੇ ਵਾਰਿਸ ਇਹਨਾਂ ਮਹਾਨ ਸੂਰਬੀਰ ਯੋਧਿਆਂ ਨੇ ਸਿੱਖ ਇਤਿਹਾਸ ਨੂੰ ਜਿਊਂਦਾ ਰੱਖਿਆ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੂੰ ਸੋਧਣਾ, ਟੀਸੀ ਦਾ ਬੇਰ ਲਾਹੁਣ ਵਾਲ਼ੀ ਗੱਲ ਹੈ।ਹੁਣ ਸੋਚ ਆਉਂਦੀ ਹੈ ਕਿ ਜੇ 31 ਅਕਤੂਬਰ 1984 ਦਾ ਦਿਨ ਵੀ ਆਮ ਦਿਨਾਂ ਵਾਂਗ ਲੰਘ ਜਾਂਦਾ? ਪਰ ਇੰਝ ਨਹੀਂ ਹੋਇਆ। ਸ. ਬੇਅੰਤ ਸਿੰਘ ਤੇ ਸ. ਸਤਵੰਤ ਸਿੰਘ ਨੇ ਗੁਰੂ ਦੇ ਭਰੋਸੇ ਇਸ ਦਿਨ ਨੂੰ ਸੁੱਕਾ ਨਾ ਜਾਣ ਦੇਣ ਦਾ ਫ਼ੈਸਲਾ ਕਰ ਲਿਆ ਸੀ। ਅਸਲ ਵਿਚ ਜਦੋਂ ਬੀਬੀ ਇੰਦਰਾ ਨੇ ਦਰਬਾਰ ਸਾਹਿਬ ਉਂਪਰ ਹਮਲੇ ਦਾ ਫ਼ੈਸਲਾ ਕੀਤਾਓਸੇ ਪਲ ਉਸ ਦੀ ਕਿਸਮਤ ਦਾ ਫ਼ੈਸਲਾ ਵੀ ਹੋ ਗਿਆ ਸੀ ਕਿ ਬੀਬੀ ਇੰਦਰਾ ਦੀ ਮੌਤ ਕਿਸੇ ਬੀਮਾਰੀ ਜਾਂ ਜਹਾਜ਼ ਹਾਦਸੇ ਵਿਚ ਨਹੀਂ, ਸਿੰਘਾਂ ਦੀਆਂ ਗੋਲ਼ੀਆਂ ਨਾਲ਼ ਹੋਵੇਗੀ।ਸਵੇਰੇ 9 ਵਜੇ ਉਹ ਆਪਣੀ ਰਿਹਾਇਸ਼ ਵਿਚ ਸਫ਼ਦਰਜੰਗ ਰੋਡ ਤੋਂ ਆਪਣੇ ਦਫ਼ਤਰ ਵਲ ਜਾਣ ਲਈ ਨਿਕਲ਼ੀ। ਉਸ ਦੀ ਰਿਹਾਇਸ਼ ਉਹਨਾਂ ਬੰਗਲਿਆਂ ਵਿੱਚੋਂ ਇਕ ਵਿੱਚ ਸੀ, ਜਿਹੜੇ ਅੰਗਰੇਜ਼ਾਂ ਨੇ ਕਲਕੱਤੇ ਤੋਂ ਦਿੱਲੀ ਰਾਜਧਾਨੀ ਲਿਆਉਣ ਮੌਕੇ ਬਣਾਏ ਸੀ। ਬੀਬੀ ਇੰਦਰਾ ਗਾਂਧੀ ਨੂੰ ਕੱਪੜਿਆਂ ਦੀ ਚੋਣ ਕਰਨੀ ਆਉਂਦੀ ਸੀ। ਉਸ ਸਵੇਰ ਵੀ ਉਹ ਕੇਸਰੀ ਸਾੜੀ ਵਿਚ ਚਹਿਕ ਰਹੀ ਸੀ, ਕਿਉਂਕਿ ਇਹ ਰੰਗ ਟੀ.ਵੀ. ਉਂਤੇ ਬੜਾ ਨਿਖਰਦਾ ਹੈ। ‘ਪੀਟਰ ਉਸਤੀਨੋਵ’ ਨਾਂ ਦੇ ਪ੍ਰਸਿੱਧ ਨਾਟਕਕਾਰਅਦਾਕਾਰ ਤੇ ਹਾਸਰਸੀ ਲੇਖਕ ਨੇ ਉਸ ਦੀ ਟੀ.ਵੀ. ਲਈ ਇੰਟਰਵਿਊ ਕਰਨੀ ਸੀ। ਉਸ ਦਾ ਨਿੱਜੀ ਸਹਾਇਕ ਆਰ.ਕੇ. ਧਵਨ ਉਸ ਦੇ ਨਾਲ਼-ਨਾਲ਼ ਤੁਰਿਆ ਜਾ ਰਿਹਾ ਸੀ।ਸ੍ਰੀਮਤੀ ਗਾਂਧੀ ਦੀ ਰਿਹਾਇਸ਼ ਤੇ ਦਫ਼ਤਰ ਦੀ ਵਲਗਣ ਨੂੰ ਇਕ ਵਾੜ ਨੇ ਵੰਡਿਆ ਹੋਇਆ ਸੀ। ਜਿਸ ਉਂਤੇ ਇਕ ਫਾਟਕੀ ਜਿਹੀ ਲੱਗੀ ਹੋਈ ਸੀ। ਫਾਟਕੀ ਕੋਲ਼ ਖੜ੍ਹੇ ਸਿੱਖ ਸਬ-ਇੰਸਪੈਕਟਰ ਵੱਲ ਵੇਖ ਕੇ ਬੀਬੀ ਇੰਦਰਾ ਮੁਸਕਰਾਈ। ਉਹ ਸਿੱਖ ਸਬ-ਇੰਸਪੈਕਟਰ ਸਰਦਾਰ ਬੇਅੰਤ ਸਿੰਘ ਮਲੋਆ ਦੂਰੋਂ ਹੀ ਉਸ ਨੂੰ ਬਸੰਤੀ ਰੰਗੀ ਸਾੜੀ ਵਿਚ ਵੇਖਦਾ ਆ ਰਿਹਾ ਸੀ। ਮੈਡਮ ਦੀ ਮੁਸਕਰਾਹਟ ਨੇ ਹੋਰ ਵੀ ਜ਼ਹਿਰ ਵਧਾ ਦਿੱਤੀ।ਉਸ ਦਾ ਹੱਥ ਸਰਵਿਸ ਰਿਵਾਲਵਰ ਵੱਲ ਗਿਆ ਤੇ ਉਸ ਨੇ ਬੜੇ ਧੜੱਲੇ ਨਾਲ਼ ਰਿਵਾਲਵਰ ਦੀਆਂ 6 ਗੋਲੀਆਂ ਵਰ੍ਹਾ ਦਿੱਤੀਆਂ।ਇਕ ਮਿੰਟ ਦੇ ਅੰਦਰ ਹੀ ਸਰਦਾਰ ਸਤਵੰਤ ਸਿੰਘ ਨੇ ਆਪਣੀ ਆਟੋਮੈਟਿਕ ਕਾਰਬਾਈਨ ਬੀਬੀ ਇੰਦਰਾ ਉਂਤੇ ਖਾਲ਼ੀ ਕਰ ਦਿੱਤੀ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ, ਜਿਸ ਨੇ ਗੁਰੂ-ਘਰ ਨਾਲ਼ ਮੱਥਾ ਲਾਉਣ ਦੀ ਗੁਸਤਾਖ਼ੀ ਕੀਤੀ, ਸਿੰਘਾਂ ਨੇ ਸੋਧ ਦਿੱਤੀ।
ਸਰਦਾਰ ਬੇਅੰਤ ਸਿੰਘ ਨੇ ਆਪਣਾ ਵਾਕੀ-ਟਾਕੀ ਸੈਂਟ ਵਾੜ ਉਂਤੇ ਟੰਗ ਦਿੱਤਾ ਤੇ ਇੰਡੋ-ਤਿਬਤਨ ਬਾਰਡਰ ਪੁਲੀਸ ਦੇ ਜਵਾਨਾਂ ਨੂੰ ਠਰੰ੍ਹਮੇ ਨਾਲ਼ ਕਿਹਾ- “ਅਸੀਂ ਜੋ ਕਰਨਾ ਸੀ ਕਰ ਦਿੱਤਾ ਹੈ, ਹੁਣ ਤੁਸੀਂ ਜੋ ਕਰਨਾ ਹੈ, ਕਰ ਲਵੋ।”

About Pindonline

Leave a Reply

Your email address will not be published. Required fields are marked *